ਲਖਨਊ, 22 ਜੁਲਾਈ – ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਇਨਫੈਕਸ਼ਨ ਤੋਂ ਵੱਧ ਕ੍ਰਾਈਮ ਵਾਇਰਸ ਦਾ ਪ੍ਰਕੋਪ ਚੱਲ ਰਿਹਾ ਹੈ| ਮਾਇਆਵਤੀ ਨੇ ਟਵੀਟ ਕੀਤਾ,”ਪੂਰੇ ਯੂ.ਪੀ. ਵਿੱਚ ਕਤਲ ਅਤੇ ਮਹਿਲਾ ਅਸੁਰੱਖਿਆ ਸਮੇਤ ਜਿਸ ਤਰ੍ਹਾਂ ਨਾਲ ਹਰ ਤਰ੍ਹਾਂ ਦੇ ਗੰਭੀਰ ਅਪਰਾਧਾਂ ਦਾ ਹੜ੍ਹ ਲਗਾਤਾਰ ਜਾਰੀ ਹੈ, ਉਸ ਤੋਂ ਸਪੱਸ਼ਟ ਹੈ ਕਿ ਯੂ.ਪੀ. ਵਿੱਚ ਕਾਨੂੰਨ ਦਾ ਨਹੀਂ ਸਗੋਂ ਜੰਗਲਰਾਜ ਚੱਲ ਰਿਹਾ ਹੈ| ਯਾਨੀ ਯੂ.ਪੀ. ਵਿੱਚ ਕੋਰੋਨਾ ਵਾਇਰਸ ਤੋਂ ਵੱਧ ਅਪਰਾਧੀਆਂ ਦਾ ਕ੍ਰਾਈਮ ਵਾਇਰਸ ਹਾਵੀ ਹੈ| ਜਨਤਾ ਪੀੜਤ ਹੈ| ਸਰਕਾਰ ਇਸ ਵੱਧ ਧਿਆਨ ਦੇਵੇ|”
ਜਿਕਰਯੋਗ ਹੈ ਕਿ ਗਾਜ਼ੀਆਬਾਦ ਦੇ ਵਿਜੇਨਗਰ ਇਲਾਕੇ ਵਿੱਚ ਬਦਮਾਸ਼ਾਂ ਦੀ ਗੋਲੀ ਨਾਲ ਜ਼ਖਮੀ ਪੱਤਰਕਾਰ ਵਿਕਰਮ ਜੋਸ਼ੀ ਦੀ ਅੱਜ ਤੜਕੇ ਮੌਤ ਹੋ ਗਈ ਸੀ, ਜਦੋਂ ਕਿ ਲੋਕ ਭਵਨ ਦੇ ਬਾਹਰ ਆਤਮਦਾਹ ਕਰਨ ਵਾਲੀਆਂ 2 ਜਨਾਨੀਆਂ ਵਿੱਚੋਂ ਇਕ ਨੇ ਦਮ ਤੋੜ ਦਿੱਤਾ