ਔਕਲੈਂਡ, 22 ਜੁਲਾਈ 2020 – ਔਕਲੈਂਡ ਕੌਂਸਿਲ ਵੱਲੋਂ ਹਰ ਸਾਲ ਸਿਟੀ ਦੇ ਓਟੀਆ ਸੁਕੇਅਰ ਵਿਖੇ ਭਾਰਤੀਆਂ ਦਾ ਖਾਸ ਤਿਉਹਾਰ ‘ਦਿਵਾਲੀ’ ਮਨਾਇਆ ਜਾਂਦਾ ਹੈ। ਇਸ ਵਾਰ ਇਹ ਦੋ ਦਿਨਾਂ ਦੀਵਾਲੀ ਮੇਲਾ 31 ਅਕਤੂਬਰ ਅਤੇ 1 ਨਵੰਬਰ ਨੂੰ (ਸ਼ਨੀਵਾਰ-ਐਤਵਾਰ) ਨੂੰ ਮਨਾਇਆ ਜਾਵੇਗਾ। ਇਸ ਸਬੰਧੀ ਕੌਂਸਿਲ ਨੇ ਲੋਕਾਂ ਕੋਲੋਂ ਅਰਜ਼ੀਆਂ ਮੰਗੀਆ ਹਨ ਕਿ ਉਹ ਸਟਾਲ ਲਗਾਉਣ ਵਾਸਤੇ ਅਤੇ ਸਟੇਜ ਪਰਫਾਰਮੈਂਸ ਵਾਸਤੇ ਆਪਣੀਆਂ ਅਰਜੀਆਂ ਭੇਜਣ। ਇਹ ਅਰਜ਼ੀਆਂ ਕ੍ਰਮਵਾਰ 2 ਅਗਸਤ ਅਤੇ 7 ਅਗਸਤ ਤੱਕ ਲਈਆਂ ਜਾਣਗੀਆਂ। ਇਸ ਮੇਲੇ ਵਿਚ ਜਿੱਥੇ ਖਾਣ-ਪੀਣ ਦੀਆਂ ਦੁਕਾਨਾਂ ਸਜਦੀਆਂ ਹਨ ਉਥੇ ਭਾਰਤੀ ਜਿਉਲਰੀ, ਕੱਪੜੇ, ਮਹਿੰਦੀ, ਮਸਾਲੇ ਅਤੇ ਹੋਰ ਦੇਸੀ ਸਾਮਾਨ ਵੀ ਉਪਲਬਧ ਹੁੰਦਾ ਹੈ। ਵੱਡੀ ਸਟੇਜ ਦੇ ਉਤੇ ਭਾਰਤੀ ਨ੍ਰਿਤ ਅਤੇ ਭੰਗੜੇ ਦੀਆਂ ਟੀਮਾਂ ਆਪਣਾ ਪ੍ਰਦਰਸ਼ਨ ਕਰਦੀਆਂ ਹਨ। ਭੰਗੜੇ ਦੀ ਆਈਟਮ ਨੂੰ ਲੋਕ ਦੇਰ ਸ਼ਾਮ ਤੱਕ ਉਡੀਕਦੇ ਰਹਿੰਦੇ ਹਨ। 60000 ਤੋਂ ਵੱਧ ਲੋਕ ਇਸ ਮੇਲੇ ਵਿਚ ਪਹੁੰਚਦੇ ਹਨ ਅਤੇ ਲਗਪਗ 1000 ਪਰਫਾਰਮਰਜ਼ ਵੀ ਦੋ ਦਿਨਾਂ ਦੇ ਵਿਚ ਆਪਣੀ ਕਲਾ ਵਿਖਾਉਂਦੇ ਹਨ। ਪਿਛਲੇ ਕੁਝ ਸਾਲਾਂ ਤੋਂ ਮੁੰਡਿਆਂ ਦੀ ਲੜਾਈ ਆਦਿ ਹੋਣ ਦੀਆਂ ਵੀ ਖਬਰਾਂ ਸਨ। ਲੋਕਾਂ ਦੀ ਤਮੰਨਾ ਹੈ ਕਿ ਇਨ੍ਹਾਂ ਮੇਲਿਆਂ ਨੂੰ ਰੌਣਕ ਵਧਾਉਣ ਲਈ ਵਰਤਿਆ ਜਾਵੇ ਨਾ ਕਿ ਲੜਾਈ-ਝਗੜੇ ਲਈ. ਇਹ ਨਾ ਹੋਵੇ ਕਿ ਸੁਰੱਖਿਆ ਦੇ ਨਾਂਅ ‘ਤੇ ਅਜਿਹੇ ਮੇਲੇ ਪ੍ਰਸ਼ਨਾਂ ਦੇ ਵਿਚ ਘਿਰ ਜਾਣ। ਆਪਣੀਆਂ ਅਰਜ਼ੀਆਂ ਇਥੇ ਦਾਖਲ ਕਰੋ: