ਆਸਾਮ, 21 ਜੁਲਾਈ- ਆਸਾਮ ਵਿੱਚ ਹੜ੍ਹ ਅਤੇ ਬਾਰਸ਼ ਨੇ ਕਹਿਰ ਮਚਾਇਆ ਹੋਇਆ ਹੈ| ਇੱਥੋਂ ਦੇ 33 ਜ਼ਿਲ੍ਹਿਆਂ ਵਿੱਚੋਂ 30 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ| ਗ੍ਰਹਿ ਮੰਤਰਾਲੇ ਤੇ 15 ਜੁਲਾਈ ਤੱਕ ਦਾ ਡਾਟਾ ਮੌਜੂਦ ਹੈ| ਜਿਸ ਅਨੁਸਾਰ 22 ਮਈ ਤੋਂ ਲੈ ਕੇ 15 ਜੁਲਾਈ ਦਰਮਿਆਨ ਇੱਥੋਂ ਦੇ 4766 ਪਿੰਡ ਹੜ੍ਹ ਵਿੱਚ ਡੁੱਬ ਗਏ ਹਨ ਅਤੇ ਕਰੀਬ 1.28 ਲੱਖ ਤੋਂ ਵੱਧ ਲੋਕ ਆਪਣੇ ਘਰ ਛੱਡਣ ਤੇ ਮਜ਼ਬੂਰ ਹੋ ਗਏ| ਆਸਾਮ ਵਿੱਚ ਹੁਣ ਤੱਕ 85 ਵਿਅਕਤੀਆਂ ਦੀ ਜਾਨ ਜਾ ਚੁਕੀ ਹੈ| ਹੜ੍ਹ ਕਾਰਨ ਘਰ ਤੱਕ ਡੁੱਬ ਗਏ ਹਨ, ਜਿਸ ਕਾਰਨ ਲੋਕ ਇਸ ਕਦਰ ਡਰੇ ਹਏ ਹਨ ਕਿ ਸਾਰਾ ਸਾਮਾਨ ਛੱਡ ਕੇ ਦੌੜ ਰਹੇ ਹਨ| ਜਿਕਰਯੋਗ ਹੈ ਕਿ ਆਸਾਮ ਦਾ ਕੁੱਲ 31 ਹਜ਼ਾਰ 500 ਵਰਗ ਕਿਲੋਮੀਟਰ ਦਾ ਹਿੱਸਾ ਹੜ੍ਹ ਨਾਲ ਪ੍ਰਭਾਵਿਤ ਹੈ| ਯਾਨੀ ਆਸਾਮ ਦੇ ਜਿੰਨਾ ਏਰੀਆ ਹੈ, ਉਸ ਦਾ ਕਰੀਬ 40 ਫੀਸਦੀ ਹਿੱਸਾ ਹੜ੍ਹ ਪ੍ਰਭਾਵਿਤ ਹੈ| ਆਸਾਮ ਵਿੱਚ ਬ੍ਰਹਮਪੁੱਤਰ ਅਤੇ ਬਰਾਕ, 2 ਪ੍ਰਮੁੱਖ ਨਦੀਆਂ ਹਨ| ਇਨ੍ਹਾਂ 2 ਤੋਂ ਇਲਾਵਾ ਇਨ੍ਹਾਂ ਦੀਆਂ 48 ਸਹਾਇਕ ਨਦੀਆਂ ਅਤੇ ਕਈ ਛੋਟੀਆਂ-ਛੋਟੀਆਂ ਨਦੀਆਂ ਹਨ| ਇਸ ਕਾਰਨ ਇੱਥੇ ਹੜ੍ਹ ਦਾ ਖਤਰਾ ਵੱਧ ਹੈ|