ਗੁਰੂਹਰਸਹਾਏ /ਫਿਰੋਜ਼ਪੁਰ – ਜੁਲਾਈ : ਨੌਜਵਾਨ ਭਾਜਪਾ ਆਗੂ ਰਮੇਸ਼ ਕੰਬੋਜ ਨੂੰ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਓ ਬੀ ਸੀ ਮੋਰਚਾ ਦੇ ਪ੍ਰਦੇਸ਼ ਵਾਇਸ ਪ੍ਰਧਾਨ ਨਿਯੁਕਤ ਕੀਤਾ ਹੈ ।
ਇਸ ਨਿਯੁਕਤੀ ਦੀ ਚੁਫੇਰਿਓਂ ਪ੍ਰਸ਼ੰਸਾ ਹੋ ਰਹੀ ਹੈ ।
ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਸਰਦਾਰ ਹਰਦਿਆਲ ਸਿੰਘ ਔਲਖ ਨੇ ਕਿਹਾ ਕਿ ਸ੍ਰੀ ਕੰਬੋਜ ਦੀ ਨਿਯੁਕਤੀ ਨਾਲ ਪਾਰਟੀ ਨੂੰ ਰਾਜ ਭਰ ਵਿੱਚ ਮਜ਼ਬੂਤੀ ਮਿਲੇਗੀ ।
ਵਰਨਣਯੋਗ ਹੈ ਕਿ ਰਮੇਸ਼ ਕੰਬੋਜ ਵੱਲੋਂ ਜਿਲ੍ਹਾ ਫਿਰੋਜ਼ਪੁਰ ਨਾਲ ਸਬੰਧਤ ਹਨ ਇਸ ਤੋਂ ਪਹਿਲਾਂ ਯੁਵਾ ਮੋਰਚਾ ਦੇ ਵੱਖ – ਵੱਖ ਅਹੁਦਿਆਂ , ਮੰਡਲ ਪ੍ਰਧਾਨ ਭਾਜਪਾ , ਜਿਲ੍ਹਾ ਅਤੇ ਪ੍ਰਦੇਸ਼ ਸੰਗਠਨ ਦੇ ਵੱਖ – ਵੱਖ ਅਹੁਦਿਆਂ ਉੱਪਰ ਕੰਮ ਕਰ ਚੁੱਕਿਆ ਹੈ ।
ਇਸ ਸਬੰਧੀ ਰਮੇਸ਼ ਕੰਬੋਜ ਨੇ ਦਿੱਤੇ ਗਈ ਜ਼ਿੰਮੇਵਾਰੀ ਸਬੰਧੀ ਆਗੂਆਂ ਲਈ ਧੰਨਵਾਦ ਦਾ ਪ੍ਰਗਟਾਵਾ ਕੀਤਾ ਹੈ ਉੱਥੇ ਕਿਹਾ ਹੈ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਯਤਨ ਕਰਨਗੇ ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਕੁੱਲ ਵਸੋਂ ਵਿੱਚ 52 ਪ੍ਰਤੀਸ਼ਤ ਲੋਕ ਪੱਛੜੇ ਵਰਗ ਨਾਲ ਸਬੰਧਤ ਹਨ ।
ਇਸ ਵਰਗ ਨਾਲ ਸਬੰਧਤ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਕੰਮ ਕਰਨ ਨੂੰ ਤਰਜੀਹ ਦਿੱਤੀ ਜਾਵੇਗੀ ।
ਇਸ ਨਿਯੁਕਤੀ ਉੱਪਰ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ
ਸੁਰਿੰਦਰ ਸਿੰਘ ਬੱਗੇ ਪਿੱਪਲ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ,
ਹਰੀ ਚੰਦ ਕੰਬੋਜ ਸਾਬਕਾ ਸਰਪੰਚ ਪੰਜੇ ਕੇ ਉਤਾੜ , ਸੁਰਿੰਦਰ ਕੰਬੋਜ ਸਾਬਕਾ ਸਰਪੰਚ ਅਮਨਦੀਪ ਗਿਰਧਰ ,
ਸੁਰਜੀਤ ਕੰਬੋਜ਼ ਜ਼ਿਲ੍ਹਾ ਵਾਈਸ ਪ੍ਰਧਾਨ ,
ਡਾਕਟਰ ਉਮ ਪ੍ਰਕਾਸ਼ ਮੰਡਲ ਪ੍ਰਧਾਨ ,
ਜੁਗਰਾਜ ਸਿੰਘ ਕਟੋਰਾ ,
ਕੁਲਦੀਪ ਬੱਟੀ ਤੋਂ ਇਲਾਵਾ ਹੋਰ ਵੀ ਆਗੂਆਂ ਨੇ ਨਿਯੁਕਤੀ ਦਾ ਸਵਾਗਤ ਕੀਤਾ ਹੈ ।