ਨਵੀਂ ਦਿੱਲੀ, ਮਈ -ਦੱਖਣੀ ਅਫ਼ਰੀਕਾ ਦੇ ਉਘੇ ਅਤੇ ਤਜ਼ਰਬੇਕਾਰ ਕਿ੍ਕਟਰ ਫਾਫ ਡੁਪਲੇਸੀ ਨੇ ਸਮੇਂ ਸਿਰ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਖਿਡਾਰੀਆਂ ਨੂੰ ਆਇਸੋਲੇਸ਼ਨ ਵਿਚ ਰੱਖਣ ਦਾ ਪ੍ਰਸਤਾਵ ਦਿੱਤਾ ਹੈ ਟੀ-20 ਵਿਸ਼ਵ ਕੱਪ ਇਸ ਸਾਲ ਅਕਤੂਬਰ-ਨਵੰਬਰ ਵਿਚ ਆਸਟਰੇਲੀਆ ‘ਚ ਹੋਣਾ ਹੈ ਪਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਇਸ ਦੇ ਆਯੋਜਨ ਉੱਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ | ਡੁਪਲੇਸੀ ਨੇ ਸੁਝਾਅ ਦਿੱਤਾ ਕਿ ਖਿਡਾਰੀਆਂ ਨੂੰ ਟੀ-20 ਵਿਸ਼ਵ ਕੱਪ ਤੋਂ ਦੋ ਹਫ਼ਤੇ ਪਹਿਲਾਂ ਅਤੇ ਫਿਰ ਵਿਸ਼ਵ ਕੱਪ ਖ਼ਤਮ ਹੋਣ ਤੋਂ ਬਾਅਦ ਦੋ ਹਫ਼ਤਿਆਂ ਲਈ ਆਇਸੋਲੇਸ਼ਨ ‘ਚ ਰੱਖਿਆ ਜਾਵੇ |
‘ਬੰਗਲਾਦੇਸ਼, ਦੱਖਣੀ ਅਫ਼ਰੀਕਾ ਅਤੇ ਭਾਰਤ ਤੋਂ ਜ਼ਿਆਦਾ ਖ਼ਤਰਾ’
ਡੁਪਲੇਸੀ ਨੇ ਬੰਗਲਾਦੇਸ਼ ਦੇ ਬੱਲੇਬਾਜ਼ ਤਮੀਮ ਇਕਬਾਲ ਨਾਲ ਫੇਸਬੁੱਕ ‘ਤੇ ਲਾਈਵ ਗੱਲਬਾਤ ਦੌਰਾਨ ਕਿਹਾ,’ ਮੈਨੂੰ ਯਕੀਨ ਨਹੀਂ ਹੈ ਇਹ ਪੜ੍ਹਦਿਆਂ ਕਿ ਟਰੈਵਲ ਬਹੁਤ ਸਾਰੇ ਦੇਸ਼ਾਂ ਲਈ ਇਕ ਮੁੱਦਾ ਬਣਨ ਜਾ ਰਹੀ ਹੈ ਅਤੇ ਉਹ ਦਸੰਬਰ ਜਾਂ ਜਨਵਰੀ ਦੀ ਗੱਲ ਕਰ ਰਹੇ ਹਨ’ ਉਨ੍ਹਾਂ ਕਿਹਾ, ‘ਭਾਵੇਂ ਕਿ ਆਸਟਰੇਲੀਆ ਨੂੰ ਕੋਰੋਨਾ ਵਾਇਰਸ ਦਾ ਇੰਨਾ ਪ੍ਰਭਾਵ ਨਹੀਂ ਹੈ, ਜਿੰਨਾ ਕਿ ਦੂਜੇ ਦੇਸ਼ਾਂ ਵਿਚ ਹੈ ਪਰ ਬੰਗਲਾਦੇਸ਼, ਦੱਖਣੀ ਅਫ਼ਰੀਕਾ ਜਾਂ ਭਾਰਤ ਦੇ ਲੋਕ, ਜਿਥੇ ਵਧੇਰੇ ਜੋਖ਼ਮ ਹੈ, ਸਪੱਸ਼ਟ ਹੈ ਕਿ ਇਹ ਉਨ੍ਹਾਂ ਲਈ ਸਿਹਤ ਖ਼ਤਰੇ ਵਾਂਗ ਹੈ’
‘ਮੈਂ ਅਜੇ ਵੀ ਆਪਣੇ ਆਪ ਨੂੰ ਕਪਤਾਨ ਮੰਨਦਾ ਹਾਂ’
ਸਾਬਕਾ ਕਪਤਾਨ ਨੇ ਕਿਹਾ, ‘ਜੇ ਤੁਸੀਂ ਟੂਰਨਾਮੈਂਟ ਖੇਡਣਾ ਚਾਹੁੰਦੇ ਹੋ, ਤਾਂ ਇਹ (ਦੋ ਹਫ਼ਤੇ) ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਆਈਸੋਲੇਸ਼ਨ ਵਿਚ ਜਾ ਸਕਦੇ ਹੋ ਅਤੇ ਫਿਰ ਟੂਰਨਾਮੈਂਟ ਖੇਡ ਸਕਦੇ ਹੋ ਅਤੇ ਫਿਰ ਟੂਰਨਾਮੈਂਟ ਦੇ ਦੋ ਹਫ਼ਤਿਆਂ ਬਾਅਦ ਆਈਸੋਲੇਸ਼ਨ ਵਿਚ ਰਹਿ ਸਕਦੇ ਹਨ¢ ਉਨ੍ਹਾਂ ਨੇ ਕਿਹਾ ਪਰ ਮੈਨੂੰ ਨਹੀਂ ਪਤਾ ਕਿ ਦੱਖਣੀ ਅਫ਼ਰੀਕਾ ਆਪਣੀ ਯਾਤਰਾ ਤੋਂ ਕਦੋਂ ਪਾਬੰਦੀ ਹਟਾਵੇਗਾ, ਕਿਉਂਕਿ ਅਸੀਂ ਪੁਰਾਣੇ ਦਿਨਾਂ ਵਾਂਗ ਕਿਸ਼ਤੀਆਂ ‘ਤੇ ਨਹੀਂ ਜਾ ਸਕਦੇ 35 ਸਾਲਾ ਡੁਪਲੇਸੀ ਨੇ ਇਸ ਸਾਲ ਦੇ ਸ਼ੁਰੂ ਵਿਚ ਕਪਤਾਨੀ ਤੋਂ ਅਸਤੀਫ਼ਾ ਦੇ ਦਿੱਤਾ ਸੀ | ਉਨ੍ਹਾਂ ਨੇ ਕਿਹਾ ਕਿ ਉਸ ਨੇ ਕਪਤਾਨੀ ਦਾ ਪੂਰਾ ਆਨੰਦ ਲਿਆ ਉਨ੍ਹਾਂ ਨੇ ਕਿਹਾ ਕਿ ਉਹ ਕੁਦਰਤੀ ਕਪਤਾਨ ਹੈ ਡੁਪਲੇਸੀ ਨੇ ਕਿਹਾ, ‘ਮੈਨੂੰ ਕਪਤਾਨੀ ਪਸੰਦ ਹੈ ਇਹ ਉਸ ਦਾ ਹਿੱਸਾ ਹੈ ਜੋ ਮੈਂ ਹਾਂ ਮੈਂ 13 ਸਾਲ ਦੀ ਉਮਰ ਤੋਂ ਕਪਤਾਨੀ ਕੀਤੀ ਹੈ ਇਕ ਖਿਡਾਰੀ ਤੋਂ ਪਹਿਲਾਂ ਮੈਂ ਅਜੇ ਵੀ ਆਪਣੇ ਆਪ ਨੂੰ ਕਪਤਾਨ ਸਮਝਦਾ ਹਾਂ, ਇਸ ਲਈ ਮੈਂ ਪਹਿਲਾਂ ਨਾਲੋਂ ਜ਼ਿਆਦਾ ਮਜ਼ਾ ਲਿਆ ਹੈ