ਚੰਡੀਗੜ੍ਹ, 16 ਜੁਲਾਈ 2020 – ਕੋਰੋਨਾ ਦੇ ਮਰੀਜ਼ ਪੰਜਾਬ ‘ਚ ਦਿਨੋ-ਦਿਨ ਵਧਦੇ ਹੀ ਜਾ ਰਹੇ ਹਨ, ਅਜਿਹੇ ‘ਚ ਹੀ ਪੰਜਾਬ ਸਰਕਾਰ ਨੇ ਇੱਕ ਹੋਰ ਫੈਸਲਾ ਕੀਤਾ ਹੈ ਜਿਸ ਅਨੁਸਾਰ ਹੁਣ ਵਿਦੇਸ਼ ਤੋਂ ਆਉਂਦੇ ਐਨ.ਆਰ.ਆਈਜ਼ ਨੂੰ ਪਿਕ-ਅਪ ਕਰਨ ਲਈ ਸਰਕਾਰ ਨੇ ਅਧਿਆਪਕਾਂ ਦੀ ਡਿਊਟੀ ਲਾਈ ਹੈ। ਜਿਸ ਅਨੁਸਾਰ ਅਧਿਆਪਕ ਐਨ.ਆਰ.ਆਈਜ਼ ਨੂੰ ਏਅਰਪੋਰਟ ਤੋਂ ਲੈ ਕੇ ਆਉਣ ਤੱਕ ਕੁਆਰੰਟਾਈਨ ਸੈਂਟਰ ਤੱਕ ਛੱਡਣਗੇ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਲਜੀਤ ਸਿੰਘ ਚੀਮਾਂ ਨੇ ਟਵੀਟ ਕਰਦਿਆਂ ਸਰਕਾਰ ਦੇ ਇਸ ਫੈਸਲੇ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਪਹਿਲਾਂ ਡਿਸਟਿਲਰੀਆਂ ਬਾਰੇ ਅਤੇ ਫਿਰ ਰੇਤ ਮਾਫੀਆ ਤੋਂ ਬਾਅਦ ਸਰਕਾਰ ਨੇ ਇੱਕ ਹੋਰ ਅਜੀਬੋ ਗਰੀਬ ਫੁਰਮਾਨ ਸੁਣਾਇਆ ਹੈ।