ਨਵੀਂ ਦਿੱਲੀ, 16 ਜੁਲਾਈ 2020 – ਕੋਰੋਨਾ ਦੇ ਮਰੀਜ਼ ਭਾਰਤ ‘ਚ ਦਿਨੋ-ਦਿਨ ਵਧਦੇ ਹੀ ਜਾ ਰਹੇ ਹਨ, ਅਜਿਹੇ ‘ਚ ਹੀ ਕੋਰੋਨਾ ਵੈਕਸੀਨ ਬਾਰੇ ਇੱਕ ਵੱਡੀ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਇੰਡੀਅਨ ਫਾਰਮਾਸਿਯੂਟੀਕਲ ਕੰਪਨੀ ਜ਼ੈਡਸ ਕੈਡੀਲਾ ਆਪਣੀ ਕੋਰੋਨਾ ਵੈਕਸੀਨ ਦਾ ਮਨੁੱਖ ‘ਤੇ ਕਲੀਨਿਕਲ ਟ੍ਰਾਇਲ ਸ਼ੁਰੂ ਕਰ ਚੁੱਕੀ ਹੈ। ਜਿਸ ਦਾ ਕਿ 1148 ਕੈਂਡਿਡ ‘ਤੇ ਟ੍ਰਾਇਲ ਕੀਤਾ ਜਾਵੇਗਾ। ਭਾਰਤ ‘ਚ ਬਣੀ ਇਸ ਕੋਰੋਨਾ ਵੈਕਸੀਨ ਲਈ ਕੰਪਨੀ ਨੂੰ ਜੀ.ਸੀ.ਜੀ.ਆਈ. ਤੋਂ ਪ੍ਰਵਾਨਗੀ ਵੀ ਮਿਲ ਚੁੱਕੀ ਹੈ। ਜਿਸ ਤੋਂ ਬਾਅਦ ਜ਼ਾਇਡਸ ਕੈਡੀਲਾ ਹੈਲਥਕੇਅਰ ਨੇ ਆਪਣੀ ਵੈਕਸੀਨ ਜ਼ੀਕੋਵ-ਡੀ (ZyCoV-D) ਦਾ ਇਨਸਾਨਾਂ ‘ਤੇ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ।