ਬਿਲਾਸਪੁਰ, ਹਿਮਾਚਲ ਪ੍ਰਦੇਸ਼: ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ ਕੀਰਤਪੁਰ-ਮਨਾਲੀ ਫੋਰਲੇਨ (NH-21) ‘ਤੇ ਆਵਾਜਾਈ ਪ੍ਰਭਾਵਿਤ ਹੋਣ ਕਰਕੇ, ਦੋ ਹੋਰ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ। ਬਿਲਾਸਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਕੁਮਾਰ ਨੇ ਬਲੋਹ ਅਤੇ ਗੜਾਮੋੜ ਟੋਲ ਪਲਾਜ਼ਿਆਂ ‘ਤੇ ਇੱਕ ਮਹੀਨੇ ਲਈ ਟੋਲ ਵਸੂਲੀ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜਦੋਂ ਸੜਕ ਦਾ ਇੱਕ ਵੱਡਾ ਹਿੱਸਾ ਜਾਂ ਤਾਂ ਅਧੂਰਾ ਹੈ ਜਾਂ ਬੰਦ ਹੈ, ਤਾਂ ਲੋਕਾਂ ਤੋਂ ਟੋਲ ਟੈਕਸ ਲੈਣਾ ਸਹੀ ਨਹੀਂ ਹੈ। ਇਹ ਹੁਕਮ 20 ਅਗਸਤ, 2025 ਤੋਂ ਲਾਗੂ ਹੋਏ ਹਨ।
















