ਨਵਾਂਸ਼ਹਿਰ, 20 ਜੂਨ, 2023 – ਤਹਿਸੀਲ ਔੜ ਦੇ ਪਿੰਡ ਬੇਗੋਵਾਲ ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਨੋਟਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਪਿੰਡ ਬੇਗੋਵਾਲ,ਫਾਬੜਾ ਸਮੇਤ ਜ਼ਿਲ੍ਹੇ ਭਰ ਵਿੱਚੋਂ ਵੱਡੀ ਗਿਣਤੀ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਭਾਰੀ ਇਕੱਠ ਹੋਇਆ।ਇਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਬੇਗੋਵਾਲ ਵਿਚ ਪਿਛਲੇ 60 ਸਾਲ ਤੋਂ ਆਬਾਦਕਾਰਾਂ ਨੂੰ ਉਜਾੜਨ ਦੇ ਵਿਰੋਧ ਵਿਚ ਕੀਤਾ ਗਿਆ। ਇਹ ਤੀਜੀ ਵਾਰ ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਦੇ ਖਿਲਾਫ ਲੋਕਾਂ ਨੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਲੋਕਾਂ ਨੂੰ ਜ਼ਮੀਨ ਤੋਂ ਉਜਾੜਨ ਦੇ ਵਿਰੋਧ ਵਿਚ ਔਰਤਾਂ ਅਤੇ ਨੌਜਵਾਨਾ ਨੇ ਭਰਵੀਂ ਸ਼ਮੂਲੀਅਤ ਕੀਤੀ। ਲੋਕਾਂ ਨੇ ਜਥੇਬੰਦੀਆਂ ਦੀ ਅਗਵਾਈ ਵਿੱਚ ਆਉਣ ਵਾਲੇ ਸਮੇਂ ਵਿੱਚ ਇਸ ਮੌਕੇ ਸੰਘਰਸ਼ ਅਤੇ ਏਕੇ ਨਾਲ ਜਿੱਤ ਤੱਕ ਲੜਨ ਦਾ ਫੈਸਲਾ ਕੀਤਾ। ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁੰਨ ਵੀ ਝੰਡਿਆਂ ਨਾਲ ਲੈਸ ਹੋ ਕੇ ਸ਼ਾਮਲ ਹੋਏ।ਜਿਸਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਗਈ , ਤੇ ਪ੍ਰਸ਼ਾਸਨ ਨੇ ਅੱਜ ਵੀ ਆਉਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ,ਇਹ ਲੋਕਾਂ ਦੇ ਭਾਰੀ ਇਕੱਠ ਕਰਕੇ ਹੀ ਸੰਭਵ ਹੋਇਆ। ਲੋਕਾਂ ਨੇ ਇਸ ਦਬਾਅ ਨੂੰ ਬਣਾਈ ਰੱਖਣ ਲਈ ਜ਼ੋਰਦਾਰ ਮੁਹਿੰਮ ਤਹਿਤ ਸਰਗਰਮੀਆਂ ਚ ਹਨ ।
ਇਹ ਜ਼ਿਲ੍ਹਾ ਪ੍ਰਸ਼ਾਸਨ ਲਈ ਤਿੱਖਾ ਸੰਕੇਤ ਹੈ।ਭਾਰੀ ਇਕੱਠ ਨੂੰ ਸੰਬੋਧਨ ਕਰਨ ਸਮੇਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ , ਭੁਪਿੰਦਰ ਸਿੰਘ ਵੜੈਚ , ਪਰਮਜੀਤ ਸਿੰਘ ਸ਼ਹਾਬਪੁਰ , ਸੁਰਿੰਦਰ ਸਿੰਘ ਮਹਿਰਮ ਪੁਰ , ਸੋਹਣ ਸਿੰਘ ਅਟਵਾਲ , ਤਰਸੇਮ ਸਿੰਘ ਬੈਂਸ , ਜੀਵਨ ਬੇਗੋਵਾਲ , ਸੋਹਣ ਸਿੰਘ ਅਟਵਾਲ , ਕਸ਼ਮੀਰ ਸਿੰਘ ਕਾਹਮਾ , ਕਸ਼ਮੀਰ ਸਿੰਘ ਬੇਗੋਵਾਲ , ਹਰਜੀਤ ਸਿੰਘ , ਕਰਨੈਲ ਸਿੰਘ , ਜਗਤਾਰ ਸਿੰਘ ਜਾਡਲਾ , ਨਿਰਮਲ ਸਿੰਘ ਕਿਸਾਨ ਸਭਾ ਆਦਿ ਹਾਜ਼ਰ ਸਨ ।