ਜਗਰਾਓਂ, 11 ਜੁਲਾਈ 2020 – ਭਾਜਪਾ ਦੀ ਪੰਜਾਬ ਕਾਰਜਕਾਰਨੀ ਵਲੋਂ ਸ਼ਹਿਰ ਜਗਰਾਓਂ ਦੇ ਭਾਜਪਾ ਨੇਤਾਵਾਂ ਨੂੰ ਹੁਣ ਪੰਜਾਬ ਪੱਧਰ ‘ਤੇ ਅਹੁਦੇ ਦੇ ਕੇ ਆਉਣ ਵਾਲੀ ਵਿਧਾਨਸਭਾ ਚੋਣਾਂ ਲਈ ਤਿਆਰੀ ਕੀਤੀ ਗਈ ਹੈ। ਪੰਜਾਬ ਹਾਇਕਮਾਨ ਵਲੋਂ ਭਾਜਪਾ ਆਗੂ ਰਾਜਿੰਦਰ ਸ਼ਰਮਾ ਅਤੇ ਦਵਿੰਦਰ ਜੀਤ ਸਿੱਧੂ ਨੂੰ ਪੰਜਾਬ ਕਾਰਜਕਾਰਨੀ ਦਾ ਮੈਂਬਰ ਲਿਆ ਗਿਆ ਹੈ। ਸ਼ਰਮਾ ਜੋ ਕਿ ਕਾਫੀ ਲੰਮੇ ਸਮੇ ਤੋਂ ਭਾਜਪਾ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਲਈ ਕਾਫੀ ਕੰਮ ਕਰਨ ਕਰਕੇ ਅਤੇ ਲੰਮੇ ਤਜੁਰਬੇ ਕਾਰਨ ਉਨ੍ਹਾਂ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ।
ਦਵਿੰਦਰ ਜੀਤ ਸਿੱਧੂ ਦੀ ਗੱਲ ਕਰੀਏ ਤਾਂ ਉਹ ਤਿੰਨ ਵਾਰੀ ਕੌਂਸਲਰ ਰਹਿ ਚੁੱਕੇ ਹਨ ਅਤੇ ਸ਼ਹਿਰ ਦੇ ਲੋਕਾਂ ਵਿਚ ਖਾਸ ਲੀਡਰ ਮੰਨੇ ਜਾਂਦੇ ਹਨ। ਸਿੱਧੂ ਦੇ ਇਸ ਤਜੁਰਬੇ ਅਤੇ ਲੋਕਲਾਗਾਵ ਕਾਰਨ ਹਾਇਕਮਾਨ ਵਲੋਂ ਇਹ ਜਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ। ਡਾਕਟਰ ਰਾਜਿੰਦਰ ਸ਼ਰਮਾ ਅਤੇ ਦਵਿੰਦਰਜੀਤ ਸਿੰਘ ਸਿੱਧੂ ਵਲੋਂ ਭਾਜਪਾ ਪੰਜਾਬ ਦਾ ਧੰਨਵਾਦ ਕਰਦਿਆਂ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ ਗਿਆ ਹੈ।