ਜਨਮ ਸਰਟੀਫਿਕੇਟ ਲਾਜ਼ਮੀ, ਪਤਾ ਨਹੀਂ ਹੋਵੇਗਾ ਪ੍ਰਿੰਟ
ਭਾਰਤ ਸਰਕਾਰ ਨੇ ਪਾਸਪੋਰਟ ਬਣਾਉਣ ਸੰਬੰਧੀ ਨਿਯਮਾਂ ਵਿੱਚ ਕੁਝ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਹਨ। ਹੁਣ ਪਾਸਪੋਰਟ ਅਪਲਾਈ ਕਰਨ ਵਾਲਿਆਂ ਨੂੰ ਕੁਝ ਨਵੇਂ ਦਸਤਾਵੇਜ਼ ਜਮ੍ਹਾ ਕਰਵਾਉਣੇ ਲਾਜ਼ਮੀ ਹੋਣਗੇ।
ਪਾਸਪੋਰਟ ਦੇ ਨਵੇਂ ਨਿਯਮ:
ਜਨਮ ਸਰਟੀਫਿਕੇਟ ਲਾਜ਼ਮੀ
1 ਅਕਤੂਬਰ 2023 ਤੋਂ ਬਾਅਦ ਪੈਦਾ ਹੋਏ ਹਰੇਕ ਵਿਅਕਤੀ ਲਈ ਪਾਸਪੋਰਟ ਬਣਾਉਣ ਵਾਸਤੇ ਜਨਮ ਸਰਟੀਫਿਕੇਟ ਜਮ੍ਹਾ ਕਰਵਾਉਣਾ ਲਾਜ਼ਮੀ ਹੋ ਗਿਆ ਹੈ।
1 ਅਕਤੂਬਰ 2023 ਤੋਂ ਪਹਿਲਾਂ ਪੈਦਾ ਹੋਏ ਵਿਅਕਤੀ ਜਨਮ ਦੀ ਤਸਦੀਕ ਲਈ ਹੇਠ ਲਿਖੇ ਦਸਤਾਵੇਜ਼ ਵੀ ਵਰਤ ਸਕਦੇ ਹਨ:
10ਵੀਂ ਦੀ ਮਾਰਕਸ਼ੀਟ ਜਾਂ ਸਰਟੀਫਿਕੇਟ
ਸਕੂਲ ਲਿਵਿੰਗ ਸਰਟੀਫਿਕੇਟ
ਪੈਨ ਕਾਰਡ
ਡਰਾਈਵਿੰਗ ਲਾਇਸੈਂਸ
ਹੋਰ ਸਰਕਾਰੀ ਆਈਡੀ
ਪਰ ਹੁਣ ਸਿਰਫ਼ ਜਨਮ ਸਰਟੀਫਿ਼ਕੇਟ ਹੀ ਵਰਤਿਆ ਜਾ ਸਕੇਗਾ
ਰਿਹਾਇਸ਼ੀ ਪਤਾ ਨਹੀਂ ਹੋਵੇਗਾ ਪ੍ਰਿੰਟ
ਪਾਸਪੋਰਟ ਦੇ ਆਖਰੀ ਪੰਨੇ ‘ਤੇ ਹੁਣ ਬਿਨੈਕਾਰ ਦਾ ਰਿਹਾਇਸ਼ੀ ਪਤਾ ਨਹੀਂ ਛਾਪਿਆ ਜਾਵੇਗਾ। ਉਸ ਦੀ ਥਾਂ ਸਿਰਫ਼ ਬਾਰਕੋਡ ਛਾਪਿਆ ਜਾਵੇਗਾ
ਇਮੀਗ੍ਰੇਸ਼ਨ ਅਧਿਕਾਰੀ ਬਾਰਕੋਡ ਸਕੈਨ ਕਰਕੇ ਇਹ ਜਾਣਕਾਰੀ ਪ੍ਰਾਪਤ ਕਰ ਸਕਣਗੇ।
ਰੰਗ-ਕੋਡਿੰਗ ਪ੍ਰਣਾਲੀ
ਨਵੇਂ ਨਿਯਮਾਂ ਦੇ ਤਹਿਤ ਹੁਣ ਪਾਸਪੋਰਟ ਤਿੰਨ ਵੱਖ-ਵੱਖ ਰੰਗਾਂ ਵਿੱਚ ਜਾਰੀ ਕੀਤੇ ਜਾਣਗੇ:
ਚਿੱਟਾ – ਸਰਕਾਰੀ ਅਧਿਕਾਰੀਆਂ ਲਈ
ਲਾਲ – ਡਿਪਲੋਮੈਟਾਂ (ਕੂਟਨੀਤਿਕ) ਲਈ
ਨੀਲਾ – ਆਮ ਨਾਗਰਿਕਾਂ ਲਈ
ਮਾਪਿਆਂ ਦਾ ਨਾਮ ਹਟਾਉਣਾ
ਹੁਣ ਪਾਸਪੋਰਟ ਦੇ ਆਖਰੀ ਪੰਨੇ ‘ਤੇ ਮਾਪਿਆਂ ਦਾ ਨਾਮ ਨਹੀਂ ਹੋਵੇਗਾ।
ਇਹ ਨਿਯਮ ਉਨ੍ਹਾਂ ਬੱਚਿਆਂ ਲਈ ਲਾਭਕਾਰੀ ਹੋਵੇਗਾ, ਜੋ ਸਿੰਗਲ ਪੇਰੈਂਟ ਜਾਂ ਅਲੱਗ-ਥਲੱਗ ਪਰਿਵਾਰਾਂ ਵਿੱਚ ਰਹਿੰਦੇ ਹਨ।
ਪਾਸਪੋਰਟ ਸੇਵਾ ਕੇਂਦਰਾਂ ਦਾ ਵਿਸਥਾਰ
ਭਾਰਤ ਸਰਕਾਰ ਨੇ ਪਾਸਪੋਰਟ ਸੇਵਾ ਕੇਂਦਰਾਂ ਦੀ ਗਿਣਤੀ 442 ਤੋਂ ਵਧਾ ਕੇ 600 ਕਰਨ ਦਾ ਐਲਾਨ ਕੀਤਾ ਹੈ।
ਇਸ ਨਾਲ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਹੋਰ ਤੇਜ਼ ਅਤੇ ਆਸਾਨ ਹੋ ਜਾਵੇਗੀ।
ਇਨ੍ਹਾਂ ਤਬਦੀਲੀਆਂ ਨਾਲ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਵਿੱਚ ਵਾਧੂ ਸੁਰੱਖਿਆ ਅਤੇ ਪਾਰਦਰਸ਼ੀਤਾ ਆਵੇਗੀ।
















