ਵਾਸ਼ਿੰਗਟਨ, 4 ਫਰਵਰੀ, 2025: ਡੋਂਕੀ ਲਗਾ ਕੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਭਾਰਤੀਆਂ ਨੂੰ ਅਮਰੀਕਾ ਨੇ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਹੈ। ਟੈਕਸਾਸ ਤੋਂ ਮਿਲਟਰੀ ਦਾ ਸੀ 17 ਜਹਾਜ਼ 205 ਭਾਰਤੀਆਂ ਨੂੰ ਲੈ ਕੇ ਭਾਰਤ ਲਈ ਰਵਾਨਾ ਹੋਇਆ ਹੈ। ਛੇ ਘੰਟੇ ਪਹਿਲਾਂ ਇਹ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਭਾਰਤੀਆਂ ਨੂੰ ਲੈ ਕੇ ਜਾਣ ਵਾਲੀ ਪਹਿਲੀ ਉਡਾਣ ਹੈ। ਇਹ ਪ੍ਰਗਟਾਵਾ ਐਨ ਡੀ ਟੀ ਵੀ ਆਪਣੀ ਇਕ ਖਬਰ ਵਿਚ ਕੀਤਾ ਹੈ।