ਐਸ ਏ ਐਸ ਨਗਰ – ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ 3ਬੀ 2 ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਮੁੱਖ ਮੰਤਰੀ ਪੰਜਾਬ, ਮੰਤਰੀ ਲੋਕਲ ਬਾਡੀ ਅਤੇ ਕਮਿਸ਼ਨਰ ਨਗਰ ਨਿਗਮ ਮੋਹਾਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦੁਕਾਨਦਾਰਾਂ ਅਤੇ ਵਪਾਰੀਆਂ ਦਾ ਪ੍ਰਾਪਰਟੀ ਟੈਕਸ ਮਾਫ ਕੀਤਾ ਜਾਵੇ| ਇਸ ਉਪਰੰਤ ਇਕ ਜਾਰੀ ਬਿਆਨ ਵਿਚ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ 3ਬੀ 2 ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਹੋਏ ਲਾਕਡਾਊਨ ਕਾਰਨ ਵਪਾਰੀਆਂ ਅਤੇ ਦੁਕਾਨਦਾਰਾਂ ਦਾ ਕੰਮ ਬਹੁਤ ਘੱਟ ਗਿਆ ਹੈ| ਮੋਹਾਲੀ ਵਿਚ ਅਨੇਕਾਂ ਦੁਕਾਨਾਂ ਬੰਦ ਹੋ ਚੁਕੀਆਂ ਹਨ, ਥਾਂ ਥਾਂ ਦੁਕਾਨਾਂ ਉਪਰ ਟੂ ਲੈਟ ਦੇ ਬੋਰਡ ਲਮਕ ਰਹੇ ਹਨ| ਜਿਸ ਤੋਂ ਪਤਾ ਚਲਦਾ ਹੈ ਕਿ ਮਾਰਕੀਟ ਵਿਚ ਕਿੰਨੀ ਮੰਦੀ ਆ ਗਈ ਹੈ| ਇਸ ਤੋਂ ਇਲਾਵਾ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਕਿਰਾਏ ਅਤੇ ਹੋਰ ਖਰਚੇ ਕਢਣੇ ਵੀ ਮੁਸ਼ਕਿਲ ਹੋ ਗਏ ਹਨ| ਮਾਰਕੀਟਾਂ ਵਿਚ ਲੋਕਾਂ ਦੀ ਆਵਾਜਾਈ ਤਾਂ ਹੋ ਰਹੀ ਹੈ ਪਰ ਲੋਕ ਹੁਣ ਦੁਕਾਨਾਂ ਤੋਂ ਸਿਰਫ ਜਰੂਰੀ ਸਮਾਨ ਖਰੀਦ ਰਹੇ ਹਨ, ਜਿਸ ਕਰਕੇ ਦੁਕਾਨਦਾਰਾਂ ਦਾ ਕੰਮ ਬਹੁਤ ਘੱਟ ਗਿਆ ਹੈ| ਵਪਾਰੀ ਅਤੇ ਦੁਕਾਨਦਾਰ ਪ੍ਰਾਪਰਟੀ ਟੈਕਸ ਸਮੇਤ ਹੋਰ ਬਹੁਤ ਸਾਰੇ ਟੈਕਸ ਅਦਾ ਕਰਦੇ ਹਨ ਅਤੇ ਦੁਕਾਨਦਾਰ ਅਤੇ ਵਪਾਰੀ ਸਰਕਾਰ ਅਤੇ ਪ੍ਰਸ਼ਾਸਨ ਦੇ ਕਮਾਊ ਪੁੱਤ ਹਨ| ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪ੍ਰਸ਼ਾਸਨ ਵਲੋਂ ਜਿਸ ਤਰੀਕੇ ਨਾਲ ਇਸ਼ਤਿਹਾਰ ਏਜੰਸੀਆਂ ਦੀ ਫੀਸ ਮਾਫ ਕੀਤੀ ਗਈ ਹੈ| ਉਸ ਤਰੀਕੇ ਨਾਲ ਦੁਕਾਨਦਾਰਾਂ ਅਤੇ ਵਪਾਰੀਆਂ ਦਾ ਪ੍ਰਾਪਰਟੀ ਟੈਕਸ ਵੀ ਮਾਫ ਕਰਨਾ ਚਾਹੀਦਾ ਹੈ| ਉਹਨਾਂ ਕਿਹਾ ਕਿ ਅਸੀਂ ਇਸ਼ਤਿਹਾਰ ਏਜੰਸੀਆਂ ਦੀ ਫੀਸ ਮਾਫ ਕਰਨ ਦੇ ਵਿਰੁਧ ਨਹੀਂ ਪਰ ਸਰਕਾਰ ਅਤੇ ਪ੍ਰਸ਼ਾਸਨ ਨੂ ੰਚਾਹੀਦਾ ਹੈ ਕਿ ਉਹ ਪ੍ਰਾਪਰਟੀ ਟੈਕਸ ਵਿਚ ਵਪਾਰੀਆਂ ਅਤੇ ਦੁਕਾਨਦਾਰਾਂ ਨ ੂੰ ਛੋਟ ਦੇ ਕੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਰਾਹਤ ਦੇਵੇ|ਇਸ ਮੌਕੇ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਫੇਜ਼ 3ਬੀ 2 ਦੇ ਮੀਤ ਪ੍ਰਧਾਨ ਅਸ਼ੋਕ ਬਾਂਸਲ ,ਜਨਰਲ ਸਕੱਤਰ ਵਰੁਣ ਗੁਪਤਾ, ਜਾਇੰਟ ਸਕੱਤਰ ਨਵਦੀਪ ਬਾਂਸਲ ਸਤਿੰਦਰ ਸਿੰਘ ਸੈਣੀ ,ਅਭੀਸ਼ਾਂਤ, ਕੈਸ਼ੀਅਰ ਜਤਿੰਦਰ ਸਿੰਘ ਢੀਂਗਰਾ ਅਤੇ ਔਰ ਵੀ ਮੈਂਬਰ ਹਾਜ਼ਰ ਸਨ