ਅੰਮ੍ਰਿਤਸਰ, 26 ਸਤੰਬਰ 2024- ਅੰਮ੍ਰਿਤਸਰ ਦੇ ਕੱਥੂਨੰਗਲ ਦੇ ਨਾਲ ਲੱਗਦੇ ਪਿੰਡ ਸਰਹਾਲਾ ਵਿਖੇ ਮੌਜੂਦਾ ਲੰਬੜਦਾਰ ਨੂੰ ਉਸਦੇ ਹੀ ਪਿੰਡ ਵਾਲੇ ਇੱਕ ਫੌਜੀ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ। ਸਕੂਲ ਦੇ ਵਿੱਚ ਛੋਟੇ ਬੱਚਿਆਂ ਦੀ ਲੜਾਈ ਹੋਈ ਸੀ, ਉਸ ਲੜਾਈ ਨੂੰ ਲੈ ਕੇ ਲੰਬਰਦਾਰ ਦੇ ਉੱਪਰ ਇੱਕ ਫੌਜੀ ਵੱਲੋਂ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਚਾਰ ਤੋਂ ਪੰਜ ਗੋਲੀਆਂ ਲੰਬਰਦਾਰ ਦੇ ਲੱਗੀਆਂ ਜਿਸ ਨੂੰ ਜੇਰੇ ਇਲਾਜ ਦੇ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ ਸੀ, ਜਿਥੇ ਜੇਰੇ ਇਲਾਜ ਲੰਬੜਦਾਰ ਦਮ ਤੋੜ ਗਿਆ। ਦੂਜੇ ਪਾਸੇ ਪੁਲਿਸ ਦੇ ਵਲੋਂ ਘਟਨਾ ਸਥਾਨ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੇ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ