ਚੰਡੀਗੜ੍ਹ, 24 ਸਤੰਬਰ 2024- ਚੰਡੀਗੜ੍ਹ ਦੀ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (ਆਰ.ਐਲ.ਏ.) ਨੇ ਨਵੀਂ ਲੜੀ “CH01-CW” ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ (ਫੈਂਸੀ ਅਤੇ ਤਰਜੀਹੀ) ਦੀ ਈ-ਨਿਲਾਮੀ ਦਾ ਆਯੋਜਨ ਕੀਤਾ ਸੀ। ਇਹ ਨਿਲਾਮੀ 21 ਸਤੰਬਰ ਤੋਂ 23 ਸਤੰਬਰ 2024 ਤੱਕ ਚੱਲੀ, ਜਿਸ ਵਿੱਚ 0001 ਤੋਂ 9999 ਤੱਕ ਦੇ ਨੰਬਰਾਂ ਦੇ ਨਾਲ-ਨਾਲ ਪਿਛਲੀ ਸੀਰੀਜ਼ ਦੇ ਬਾਕੀ ਫੈਂਸੀ/ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ।
ਇਸ ਨਿਲਾਮੀ ਵਿੱਚ ਕੁੱਲ 489 ਰਜਿਸਟ੍ਰੇਸ਼ਨ ਨੰਬਰਾਂ ਦੀ ਬੋਲੀ ਲਗਾਈ ਗਈ, ਜਿਸ ਤੋਂ ਕੁੱਲ 2,26,79,000 ਰੁਪਏ ਦੀ ਆਮਦਨ ਹੋਈ। ਨਿਲਾਮੀ ਵਿੱਚ ਸਭ ਤੋਂ ਵੱਧ ਬੋਲੀ “CH01-CW-0001” ਲਾਈ ਸੀ, ਜੋ 16,50,000 ਰੁਪਏ ਵਿੱਚ ਵਿਕਿਆ। ਜਦੋਂ ਕਿ, “CH01-CW-0009” ਰਜਿਸਟ੍ਰੇਸ਼ਨ ਨੰਬਰ 10,00,000 ਰੁਪਏ ਦੀ ਦੂਜੀ ਸਭ ਤੋਂ ਉੱਚੀ ਬੋਲੀ ‘ਤੇ ਵੇਚਿਆ ਗਿਆ।
ਇਹ ਵੀਆਈਪੀ ਨੰਬਰ ਵੀ ਲੱਖਾਂ ‘ਚ ਵਿਕੇ
0005 – 9.98 ਲੱਖ
0007 – 7.07 ਲੱਖ
0003 – 6.01 ਲੱਖ
0002 – 5.25 ਲੱਖ
0008 – 4.15 ਲੱਖ
0033 – 3.15 ਲੱਖ
0006 – 3.01 ਲੱਖ
0015 – 2.76 ਲੱਖ