ਚੰਡੀਗੜ੍ਹ, 15 ਜੁਲਾਈ 2024- ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਤਖਤਾਂ ਦੇ ਜਥੇਦਾਰਾਂ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਕਈ ਅਹਿਮ ਫ਼ੈਸਲੇ ਲਏ ਗਏ। ਇਸ ਦੌਰਾਨ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੂੰ ਧਾਰਮਿਕ ਸਜ਼ਾ ਸੁਣਾਈ ਗਈ। ਜਥੇਦਾਰ ਅਕਾਲ ਸਾਹਿਬ ਨੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੂੰ ਸਜ਼ਾ ਸੁਣਾਈ ਅਤੇ ਉਨ੍ਹਾਂ ਨੂੰ ਖੜੇ ਰਹਿਣ ਲਈ ਕਿਹਾ। ਇਸ ਦੌਰਾਨ ਅਕਾਲ ਤਖਤ ਅੱਗੇ ਪੇਸ਼ ਹੋਏ ਇਕਬਾਲ ਸਿੰਘ ਨੇ ਕਿਹਾ ਕਿ, ਮੈਂ ਆਪਣਾ ਗੁਨਾਹ ਕਬੂਲ ਕਰਦਾ ਹਾਂ। ਧਾਰਮਿਕ ਸਜ਼ਾ ਦੇ ਮੁਤਾਬਿਕ, ਸਾਬਕਾ ਜਥੇਦਾਰ ਇਕਬਾਲ ਸਿੰਘ ਹੁਰਾਂ ਨੂੰ 11 ਦਿਨ ਲਗਾਤਾਰ ਜਪੁਜੀ ਸਾਹਿਬ ਦੇ ਪਾਠ ਕਰਨਗੇ ਹੋਣਗੇ। ਗੁਰਦੁਆਰਾ ਸਾਹਿਬ ਵਿਚ ਇੱਕ ਘੰਟਾ ਕੀਰਤਨ ਸਰਵਣ ਕਰਨਾ ਹੋਵੇਗਾ। ਇਸ ਤੋਂ ਇਲਾਵਾ ਕੀਰਤਨ ਤੋਂ ਬਾਅਦ 500 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਜਾਵੇ।