ਐਸ ਏ ਐਸ ਨਗਰ, 19 ਅਗਸਤ – ਮੁਹਾਲੀ ਪੁਲੀਸ ਵਲੋਂ ਅੱਜ ਚੰਡੀਗੜ੍ਹ ਪੁਲੀਸ ਨਾਲ ਤਾਲਮੇਲ ਕਰਦਿਆਂ ਚੰਡੀਗੜ੍ਹ ਤੋਂ ਮੁਹਾਲੀ ਵਿੱਚ ਦਾਖਿਲ ਹੋਣ ਵਾਲੀਆਂ ਸੜਕਾਂ ਤੇ ਨਾਕੇ ਲਗਾਏ ਗਏ ਜਿਸ ਦੌਰਾਨ ੪ੱਕੀ ਵਾਹਨਾਂ ਦੀ ਜਾਂਚ ਕੀਤੀ ਗਈ। ਆਪਰੇ੪ਨ ਸੀਲ 3 ਦੇ ਤਹਿਤ ਸੂਬੇ ਦੇ ਵੱਖ ਵੱਖ ਥਾਵਾਂ ਤੇ (ਜਿੱਥੇ 2 ਰਾਜਾਂ ਦੀਆਂ ਹੱਦਾਂ ਮਿਲਦੀਆਂ ਹਨ) ਵਿਖੇ ਚਲਾਈ ਗਈ ਨਾਕੇਬੰਦੀ ਮੁਹਿੰਮ ਦੇ ਤਹਿਤ ਕੀਤੀ ਗਈ ਇਸ ਕਾਰਵਾਈ ਦੌਰਾਨ ਪੁਲੀਸ ਵਲੋਂ ਵੱਡੀ ਗਿਣਤੀ ਵਾਹਨ ਜਬਤ ਕਰਨ ਦੇ ਨਾਲ ਨਾਲ ਡੇਢ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ।
ਡੀ ਐਸ ਪੀ ਸਿਟੀ 2 ਸzy ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਡੀ ਜੀ ਪੀ ਪੰਜਾਬ ਸ੍ਰੀ ਗੌਰਵ ਯਾਦਵ ਦੇ ਹੁਕਮਾਂ ਤੇ ਅੱਜ ਪੁਲੀਸ ਵਲੋਂ ਸੂਬੇ ਦੇ 10 ਜਿਲ੍ਹਿਆਂ ਵਿੱਚ ਇਹ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਮੁਹਾਲੀ ਪੁਲੀਸ ਵਲੋਂ ਚੰਡੀਗੜ੍ਹ ਪੁਲੀਸ ਦੇ ਤਾਲਮੇਲ ਨਾਲ ਇਹ ਨਾਕੇਬਦੀ ਕੀਤੀ ਗਈ ਹੈ ਅਤੇ ੪ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸਬ ਡਿਵੀਜਨ 2 ਦੇ ਖੇਤਰ ਵਿੱਚ ਸਵੇਰੇ 8 ਵਜੇ ਤੋਂ ਨਾਕੇਬੰਦੀ ਕਰਕੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੌਰਾਨ ਚੰਡੀਗੜ੍ਹ ਸਾਊਥ ਦੇ ਡੀ ਐਸ ਪੀ ਦਲਬੀਰ ਸਿੰਘ, ਐਸ ਐਚ ਓ ਥਾਣਾ ਫੇ੭ 8, ਐਸ ਐਚ ਓ ਸੈਕਟਰ 49 ਚੰਡੀਗੜ੍ਹ ਅਤੇ ਹੋਰਨਾਂ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਪੂਰੀ ਮੁਸਤੈਦੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਇਸ ਦੌਰਾਨ ਡੇਢ ਦਰਜਨ ਦੇ ਕਰੀਬ ੪ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸਦੇ ਨਾਲ ਹੀ ਵੱਖ ਵੱਖ ਗੱਡੀਆਂ ਤੇ ਲੱਗੀਆਂ ਕਾਲੀਆਂ ਫਿਲਮਾਂ ਅਤੇ ਵਾਧੂ ਲਾਈਟਾਂ ਵੀ ਉਤਰਵਾਈਆਂ ਗਈਆਂ ਹਨ ਅਤੇ ਅਜਿਹੀਆਂ ਗੱਡੀਆਂ ਦੇ ਚਾਲਾਨ ਕੀਤੇ ਗਏ ਹਨ। ਇਸ ਦੌਰਾਨ ਕਈ ਵਾਹਨ ਜਬਤ ਵੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਐਸ ਐਸ ਪੀ ਮੁਹਾਲੀ ਡਾy ਸੰਦੀਪ ਗਰਗ ਦੀ ਸਪ੪ਟ ਹਿਦਾਇਤਾਂ ਹਨ ਕਿ ਕਿਸੇ ਵੀ ੪ੱਕੀ ਅਨਸਰ ਦੇ ਨਾਲ ਨਰਮੀ ਨਾ ਵਰਤੀ ਜਾਵੇ ਅਤੇ ਪੁਲੀਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ।