ਚੰਡੀਗੜ੍ਹ, 3 ਜੁਲਾਈ 2024- ਅੱਜ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਨੇ ਮੁੱਖ ਮੰਤਰੀ ਪੰਜਾਬ ਨੂੰ ਨਸੀਹਤ ਦਿੰਦੇ ਕਿਹਾ ਕਿ ਤੁਹਾਨੂੰ ਇੰਨੀ ਵਾਰ ਸਮਝਾਇਆ ਕਿ ਦਲਬਦਲੂ ਕਿਸੇ ਦੇ ਮਿੱਤ ਨਹੀਂ ਹੁੰਦੇ ਪਤਾ ਨਹੀਂ ਤਹਾਨੂੰ ਅਕਲ ਕਿਉਂ ਨਹੀਂ ਆਉਂਦੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੌਣ ਨਿਸਾਨ ਤੱਕੜੀ ਤੋਂ ਚੋਣ ਲੜ ਰਹੀ ਬੀਬੀ ਸੁਰਜੀਤ ਕੌਰ ਨੂੰ 2 ਘੰਟੇ ਪਹਿਲਾਂ ਤੁਸੀ ਆਪ ਵਿੱਚ ਸ਼ਾਮਲ ਕਰਕੇ ਵੱਡਾ ਮਾਅਰਕਾ ਮਾਰਨ ਦਾ ਦਾਅਵਾ ਕੀਤਾ ਸੀ ਤੇ ਫਿਰ ਕੁਝ ਕੁ ਘੰਟਿਆਂ ਬਾਅਦ ਬੀਬੀ ਸੁਰਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਧੜੇ ਵਿੱਚ ਘਰ ਵਾਪਸੀ ਕਰ ਗਈ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਿਹੜੇ ਦਲ ਬਦਲੂ ਤੁਸੀ ਵੱਖ ਵੱਖ ਪਾਰਟੀਆਂ ਤੋਂ ਆਪਣੀ ਪਾਰਟੀ ਵਿੱਚ ਸ਼ਾਮਲ ਕੀਤੇ ਸਨ ਉਹ ਵੀ ਸਮਾਂ ਆਉਣ ਤੇ ਤੁਹਾਡੀ ਪਿੱਠ ਵਿੱਚ ਛੁਰਾ ਮਾਰਨ ਤੋਂ ਗ਼ੁਰੇਜ਼ ਨਹੀਂ ਕਰਨਗੇ। ਜਿਸ ਦੀ ਇਕ ਅਹਿਮ ਮਿਸਾਲ ਜਲੰਧਰ ਤੋਂ ਸੁਸ਼ੀਲ ਰਿੰਕੂ ਹਨ ਮਾਨ ਸਾਹਿਬ ਸਸਤੀ ਸ਼ੋਹਰਤ ਹਾਸਲ ਕਰਨ ਲਈ ਦਲਬਦਲੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਨ ਤੋਂ ਪਹਿਲਾਂ ਸੋਚ ਵਿਚਾਰ ਕਰਕੇ ਅਕਲ ਨੂੰ ਹੱਥ ਮਾਰੂ ਤੇ ਦੂਜੀਆਂ ਪਾਰਟੀਆਂ ਦੇ ਲੋਕਾਂ ਦੇ ਗੱਲ ਵਿੱਚ ਆਮ ਆਦਮੀ ਪਾਰਟੀ ਦੇ ਪਟਕੇ ਪਾਉਣ ਤੋਂ ਗ਼ੁਰੇਜ਼ ਕਰਕੇ ਆਪਣੀ ਸਥਿਤੀ ਹਾਸੋਹੀਣੀ ਨਾ ਬਣਾਉ। ਮੀਡੀਆ ਨਾਲ ਇਹ ਜਾਣਕਾਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਨਜ਼ਦੀਕੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।