ਨਵੀਂ ਦਿੱਲੀ, 27 ਜੂਨ 2024 : ਦਿੱਲੀ ਦੇ ਮੁੱਖ ਮੰਤਰੀ ਦੀ ਜ਼ਮਾਨਤ ਤੇ ਲੱਗੀ ਰੋਕ ਮਗਰੋਂ ਉਨ੍ਹਾਂ ਨੂੰ ਸੀ ਬੀ ਆਈ ਨੇ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਇਸ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ
”ਇਹ ਤਸਵੀਰ ਤਾਨਾਸ਼ਾਹੀ ਵਿਰੁੱਧ ਸੰਘਰਸ਼ ਦੀ ਹੈ, ਜਿੰਨਾ ਮਰਜ਼ੀ ਜ਼ੁਲਮ ਕਰੋ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, ”ਈਡੀ ਅਦਾਲਤ ਤੋਂ ਜ਼ਮਾਨਤ ਤੋਂ ਬਾਅਦ ਸੀਬੀਆਈ ਦੀ ਗ੍ਰਿਫ਼ਤਾਰੀ ਭਾਜਪਾ ਦੇ ਇਸ਼ਾਰੇ ‘ਤੇ ਹੋਈ ਹੈ, ਸੀਬੀਆਈ ਦੀ ਸ਼ਰੇਆਮ ਦੁਰਵਰਤੋਂ ਹੈ।” ਜਿਸ ਤਰ੍ਹਾਂ ਤੁਸੀਂ ਸ਼ਿਸ਼ਟਾਚਾਰ ਅਤੇ ਰਾਜਨੀਤੀ ਨੂੰ ਭੁੱਲ ਜਾਂਦੇ ਹੋ, ਤੁਹਾਡਾ ਨਾਮ ਵੀ ਜ਼ਾਲਮਾਂ ਵਿੱਚ ਲਿਖਿਆ ਜਾਵੇਗਾ।