ਇਟਲੀ, 27 ਜੂਨ 2024- ਇਟਲੀ ਚ ਭਾਰਤੀ ਮਜ਼ਦੂਰ ਸਤਨਾਮ ਸਿੰਘ ਦੀ ਮੌਤ ਮਾਮਲੇ ਵਿਚ ਪੀਐੱਮ ਮੇਲੋਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸਤਨਾਮ ਨਾਲ ਅਣਮਨੁੱਖੀ ਰਵੱਈਏ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ, ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਦੱਸ ਦਈਏ ਕਿ, ਖੇਤ ਵਿਚ ਕੰਮ ਕਰਦੇ ਸਮੇਂ ਸਤਨਾਮ ਸਿੰਘ ਦੀ ਬਾਂਹ ਵੱਢੀ ਗਈ ਸੀ। ਦੋਸ਼ ਹੈ ਕਿ, ਖੇਤ ਮਾਲਕ ਨੇ ਸਤਨਾਮ ਸਿੰਘ ਦੀ ਮਦਦ ਨਹੀਂ ਕੀਤੀ ਅਤੇ ਉਹਨੂੰ ਖੇਤ ਵਿਚ ਹੀ ਸੁੱਟ ਦਿੱਤਾ ਗਿਆ। ਖੇਤ ਵਿਚ ਜਿਆਦਾ ਖੂਨ ਵਹਿਣ ਕਾਰਨ ਸਤਨਾਮ ਸਿੰਘ ਦੀ ਮੌਤ ਹੋ ਗਈ