ਮੱਧ ਪ੍ਰਦੇਸ਼ 20 ਜੂਨ 2024 ਮੱਧ ਪ੍ਰਦੇਸ਼ ਦੇ ਇੰਦੌਰ ‘ਚ ਸੋਨੇ-ਚਾਂਦੀ ਦੇ ਵਪਾਰੀ ਪਤੀ-ਪਤਨੀ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਸੰਜੇ ਵਰਮਾ (57) ਨੇ ਆਪਣੀ ਪਤਨੀ ਰੇਖਾ ਵਰਮਾ (47) ਨਾਲ ਮਿਲ ਕੇ ਜ਼ਹਿਰ ਪੀ ਲਿਆ। ਦੱਸਿਆ ਜਾ ਰਿਹਾ ਹੈ ਕਿ, ਪਤੀ-ਪਤਨੀ ਵਿਚਾਲੇ ਅਕਸਰ ਝਗੜਾ ਰਹਿੰਦਾ ਸੀ। ਬੱਚੇ ਨਾ ਹੋਣ ਕਾਰਨ ਪਤੀ-ਪਤਨੀ ਕਾਫੀ ਸਮੇਂ ਤੋਂ ਪ੍ਰੇਸ਼ਾਨ ਸਨ।