ਚੰਡੀਗੜ੍ਹ, 19 ਜੂਨ 2024- ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ‘ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਐਨਐਸਏ ਵਿਚ ਇੱਕ ਸਾਲ ਲਈ, ਯਾਨੀਕਿ 23 ਅਪ੍ਰੈਲ 2025 ਤੱਕ ਵਧਾ ਦਿੱਤਾ ਗਿਆ ਹੈ। ਇਹ ਜਾਣਕਾਰੀ ਈਮਾਨ ਸਿੰਘ ਖਾਰਾ ਨੇ ਦਿੱਤੀ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਕਰੀਬੀਆਂ ‘ਤੇ ਲਾਏ ਗਏ ਐਨ.ਐਸ.ਏ. ਦੀ ਮਿਆਦ ਵੀ ਵਧਾ ਦਿੱਤੀ ਗਈ ਹੈ। ਦੱਸ ਦਈਏ ਕਿ ਐਡਵਾਈਜ਼ਰੀ ਬੋਰਡ ਵੱਲੋਂ ਐਨਐਸਏ ਤੇ ਮੋਹਰ ਲਾਉਣ ਮਗਰੋਂ ਰਸਮੀਂ ਹੁਕਮ ਜਾਰੀ ਕਰ ਦਿੱਤੇ ਗਏ ਹਨ।