ਨਿਊਯਾਰਕ, 5 ਜੂਨ ਅਮਰੀਕਾ ਵਿੱਚ ਬੀਤੇ ਦਿਨ ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਇਕ ਤੇਲਗੂ ਵਿਅਕਤੀ ਦੀ ਭਿਆਨਕ ਹਾਦਸੇ ਵਿੱਚ ਮੌਤ ਹੋ ਗਈ। ਟੈਕਸਾਸ ਦੇ 32 ਸਾਲਾ ਤੇਲਗੂ ਵਿਅਕਤੀ ਯਸ਼ਵੰਤ ਪੋਪੁਰੀ ਦੀ ਇੱਕ ਵਾਹਨ ਹਾਦਸੇ ਵਿੱਚ ਮੌਤ ਹੋ ਗਈ। ਪੁਲੀਸ ਅਨੁਸਾਰ ਪੋਪੁਰੀ ਦੁਆਰਾ ਚਲਾਇਆ ਗਿਆ ਵਾਹਨ ਸੜਕ ਤੋਂ ਬੇਕਾਬੂ ਹੋ ਗਿਆ ਅਤੇ ਇੱਕ ਦਰੱਖਤ ਦੇ ਨਾਲ ਟਕਰਾ ਗਿਆ।
ਨਤੀਜੇ ਵਜੋਂ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪੋਪੁਰੀ ਦੀ ਪਤਨੀ ਵੀ ਉਸ ਦੇ ਨਾਲ ਯਾਤਰਾ ਕਰ ਰਹੀ ਸੀ, ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ। ਹਾਦਸੇ ਦੀ ਜਾਂਚ ਜਾਰੀ ਹੈ। ਇਸ ਦੁਖਾਂਤ ਦੇ ਮੱਦੇਨਜ਼ਰ ਪੋਪੁਰੀ ਦੀਆਂ ਅਸਥੀਆਂ ਨੂੰ ਭਾਰਤ ਵਾਪਸ ਲਿਆਉਣ ਅਤੇ ਇਸ ਮੁਸ਼ਕਲ ਸਮੇਂ ਵਿੱਚ ਉਸਦੇ ਦੁਖੀ ਪਰਿਵਾਰ ਦੀ ਸਹਾਇਤਾ ਲਈ ਉਸਦੀ ਭੈਣ, ਚਚੇਰੇ ਭਰਾ ਅਤੇ ਇੱਕ ਪਰਿਵਾਰਕ ਮਿੱਤਰ ਦੁਆਰਾ ਗੌਫੰਡਮੀ ਇਕੱਠਾ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ ਹੈ।