ਸ਼੍ਰੀਨਗਰ, 5 ਜੂਨ – ਜੰਮੂ-ਕਸ਼ਮੀਰ ਦੇ ਸੈਰ-ਸਪਾਟਾ ਵਾਲੀ ਥਾਂ ਗੁਲਮਰਗ ਵਿੱਚ ਇਕ ਪਹਾੜੀ ਤੇ ਸਥਿਤ ਮੰਦਰ ਵਿੱਚ ਅੱਜ ਤੜਕੇ ਅੱਗ ਲੱਗ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅੱਗ ਲੱਗਣ ਦੀ ਇਹ ਘਟਨਾ ਰਾਨੀ ਮੰਦਰ ਦੇ ਨਾਂ ਤੋਂ ਪ੍ਰਸਿੱਧ ਸ਼ਿਵ ਮੰਦਰ ਵਿਚ ਹੋਈ।
ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਪੁਲੀਸ ਨੇ ਅੱਗ ਨੂੰ ਬੁਝਾ ਲਿਆ ਪਰ ਮੰਦਰ ਪੂਰੀ ਤਰ੍ਹਾਂ ਸੜ ਚੁੱਕਾ ਸੀ। ਅੱਗ ਲੱਗਣ ਦਾ ਕਾਰਨ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਇਹ ਮੰਦਰ ਸੈਲਾਨੀਆਂ ਦਰਮਿਆਨ ਲੋਕਪ੍ਰਿਅ ਹੈ ਕਿਉਂਕਿ ਇਸ ਨੂੰ ਕਈ ਬਾਲੀਵੁੱਡ ਫ਼ਿਲਮਾਂ ਵਿਚ ਵਿਖਾਇਆ ਗਿਆ ਹੈ।