ਲੁਧਿਆਣਾ, 3 ਜੂਨ – ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਸਾਈਕਲ ਚਲਾਉਣਾ ਹਰ ਪੱਖੋਂ ਲਾਹੇਵੰਦ ਤੇ ਦੇਸ਼ ਦੇ ਹਿੱਤ ਵਿੱਚ ਹੈ। ਲੁਧਿਆਣਾ ਵਿਖੇ ਆਲ ਇੰਡੀਆ ਸਾਈਕਲ ਮੈਨੂੰਫੈਕਚਰਜ ਐਸੋਸੀਏਸ਼ਨ ਵੱਲੋਂ ਵਿਸ਼ਵ ਸਾਈਕਲ ਦਿਵਸ ਨੂੰ ਸਮਰਪਿਤ ਕਰਵਾਏ ਗਏ ਤੀਜੇ ਅਵਾਰਡ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ ਤੇ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਸਾਈਕਲ ਨਾਲ ਸਬੰਧਤ ਆਪਣੇ ਕਈ ਕਿੱਸੇ ਵੀ ਸੁਣਾਏ ਅਤੇ ਕਿਹਾ ਕਿ ਸਾਈਕਲ ਨੇ ਘੋੜੇ ਦੀ ਥਾਂ ਲਈ ਹੈ। ਉਨ੍ਹਾਂ ਕਿਹਾ ਕਿ ਚਾਰ ਹਜ਼ਾਰ ਸਾਈਕਲ ਕਾਰਖਾਨੇ ਹਨ, ਜੋ ਪੰਜ ਲੱਖ ਕਾਮਿਆਂ ਨੂੰ ਰੁਜ਼ਗਾਰ ਦਿੰਦੇ ਹਨ।
ਸਮਾਗਮ ਵਿੱਚ ਸੁਰਿੰਦਰ ਸਿੰਘ ਭੋਗਲ, ਪ੍ਰਿਤਪਾਲ ਕ੍ਰਿਸ਼ਨ ਬੇਰੀ, ਬਾਪੂ ਸਾਹਿਬ ਗਾਇਕਵਾੜ, ਫਿਰੋਜਾ ਦਾਦਾਨ, ਚਰਨਜੀਤ ਸਿੰਘ ਵਿਸ਼ਵਕਰਮਾ, ਕਰਨ ਅਗਰਵਾਲ, ਸ੍ਰੀ ਇਸ ਸਮੇਤ 8 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ.ਆਦਰਸ਼ ਪਾਲ ਵਿੱਗ ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਰਾਜੀਵ ਵਢੇਰਾ ਸੰਯੁਕਤ ਕਮਿਸ਼ਨਰ ਆਮਦਨ ਕਰ, ਸੰਦੀਪ ਰਿਸ਼ੀ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਡਾ.ਸਤਿਬੀਰ ਸਿੰਘ ਗੋਸਲ ਉਪ ਕੁਲਪਤੀ ਪੀਏਯੂ, ਰਿਸ਼ੀ ਪਾਹਵਾ ਉਪ ਚੇਅਰਮੈਨ, ਉਂਕਾਰ ਸਿੰਘ ਪਾਹਵਾ ਚੇਅਰਮੈਨ ਐਕਮਾ, ਉਪਕਾਰ ਸਿੰਘ ਆਹੂਜਾ, ਹਰਸਿਮਰਜੀਤ ਸਿੰਘ ਲੱਕੀ, ਗੁਰਮੀਤ ਸਿੰਘ ਕੁਲਾਰ ਆਦਿ ਹਾਜ਼ਰ ਸਨ।