ਖਰੜ, 3 ਜੂਨ – ਇੰਡਸ ਪਬਲਿਕ ਸਕੂਲ ਅਤੇ ਇੰਡਸ ਅਕੈਡਮੀ ਦੇ ਵਿਦਿਆਰਥੀ ਜਸਕੀਰਤ ਸਿੰਘ ਨਾਮ ਦੇ ਵਿਦਿਆਰਥੀ ਨੂੰ ਭਾਰਤੀ ਜਲ ਸੈਨਾ ਵਿਚ ਕਮਿਸ਼ਨ ਮਿਲਿਆ ਹੈ। ਕਮਿਸ਼ਨ ਮਿਲਣ ਤੇ ਸਕੂਲ ਮੈਨੇਜਮੈਂਟ ਵਲੋਂ ਜਸਕੀਰਤ ਸਿੰਘ ਅਤੇ ਉਸਦੇ ਮਾਂਪਿਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਇੰਡਸ ਅਕੈਡਮੀ ਅਤੇ ਇੰਡਸ ਪਬਲਿਕ ਸਕੂਲ ਦੇ ਡਾਇਰੈਕਟਰ ਕਰਨਲ ਐਸ. ਪੀ. ਐਸ. ਚੀਮਾ ਨੇ ਕਿਹਾ ਕਿ ਉਹਨਾਂ ਲਈ ਲਈ ਮਾਣ ਵਾਲੀ ਗੱਲ ਹੈ ਕਿ ਸਬ ਲੈਫਟੀਨੈਂਟ ਜਸਕੀਰਤ ਸਿੰਘ ਨੂੰ ਭਾਰਤੀ ਜਲ ਸੈਨਾ ਵਿਚ ਕਮਿਸ਼ਨ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਵੇਲੇ ਭਾਰਤੀ ਫ਼ੌਜ ਨੂੰ ਅਫ਼ਸਰਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹਥਿਆਰਬੰਦ ਫ਼ੌਜਾਂ ਵਿਚ ਪੰਜਾਬੀ ਨੌਜਵਾਨਾਂ ਨੂੰ ਸ਼ਾਮਲ ਕਰਨ ਦੀ ਦਰ ਵੀ ਬਹੁਤ ਘੱਟ ਹੋ ਰਹੀ ਹੈ। ਇਸ ਕਿਹਾ ਕਿ ਉਹਨਾਂ ਦੀ ਸੰਸਥਾ ਨੌਜਵਾਨਾਂ ਨੂੰ ਰੱਖਿਆ ਬਲਾਂ ਵਿਚ ਭਰਤੀ ਹੋਣ ਲਈ ਸਿਖਲਾਈ ਦਿੰਦੀ ਹੈ ਅਤੇ ਕੈਡਟਾਂ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਵਿਚ ਸ਼ਾਮਲ ਕਰਨ ਲਈ ਅਕਾਦਮਿਕ ਅਤੇ ਸਮੁੱਚੇ ਰੂਪ ਵਿਚ ਤਿਆਰ ਕਰਨ ਵਿਚ ਕੰਮ ਕੀਤਾ ਜਾਂਦਾ ਹੈ।
ਇਸ ਮੌਕੇ ਜਸਕੀਰਤ ਸਿੰਘ ਨੇ ਕਿਹਾ ਕਿ ਚੋਣ ਕੋਈ ਆਸਾਨ ਪ੍ਰਕਿਰਿਆ ਨਹੀਂ ਸੀ। ਪਰੰਤੂ ਉਸ ਦੇ ਅਧਿਆਪਕਾਂ ਦੀ ਸਹੀ ਦਿਸ਼ਾ ਅਤੇ ਮਾਤਾ -ਪਿਤਾ ਦੇ ਸਹਿਯੋਗ ਅਤੇ ਅਸ਼ੀਰਵਾਦ ਸਦਕਾ ਉਹ ਇਸ ਮੰਜ਼ਿਲ ਤੇ ਪਹੁੰਚ ਸਕਿਆ ਹੈ। ਜਸਪ੍ਰੀਤ ਸਿੰਘ ਨੇ ਕਿਹਾ ਕਿ ਉਹ ਹੁਣ ਛੇਤੀ ਤੋਂ ਛੇਤੀ ਫ਼ੌਜ ਵਿਚ ਜਾ ਕੇ ਭਾਰਤ ਮਾਤਾ ਦੀ ਸੇਵਾ ਕਰਨਾ ਚਾਹੁੰਦਾ ਹੈ।
ਇਸ ਮੌਕੇ ਸਕੂਲ ਪ੍ਰਿੰਸੀਪਲ ਪਰਮਪ੍ਰੀਤ ਚੀਮਾ ਨੇ ਵੀ ਸੰਬੋਧਨ ਕੀਤਾ