• About
  • Contact
  • Hindi News
  • English News
Sunday, March 8, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Top Stories

ਟੋਰਾਂਟੋ ਤੋਂ ਪੰਜਾਬ ਦਾ ਹਵਾਈ ਸਫਰ ਹੋਵੇਗਾ ਸੁਖਾਲਾ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦਾ ਦਾਅਵਾ

Asli Punjabi by Asli Punjabi
July 6, 2020
in Top Stories
0
ਟੋਰਾਂਟੋ ਤੋਂ ਪੰਜਾਬ ਦਾ ਹਵਾਈ ਸਫਰ ਹੋਵੇਗਾ ਸੁਖਾਲਾ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦਾ ਦਾਅਵਾ
586
SHARES
3.3k
VIEWS
Share on FacebookShare on TwitterShare on Whatsapp

You might also like

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

ਟੋਰਾਂਟੋ ਤੋਂ ਅੰਮ੍ਰਿਤਸਰ, ਪੰਜਾਬ ਸਫਰ ਕਰਨ ਵਾਲਿਆਂ ਲਈ ਖੁਸ਼ਖਬਰੀ
ਕਤਰ ਏਅਰਵੇਜ ਵਲੋਂ ਦੋਹਾ-ਟੋਰਾਂਟੋ ਸਿੱਧੀ ਉਡਾਣ ਸ਼ੁਰੂ
ਜੁਲਾਈ, 2020: ਕੈਨੇਡਾ ਵਸੇ ਪੰਜਾਬੀਆਂ ਲਈ ਇਕ ਚੰਗੀ ਖਬਰ ਹੈ ਕਿ ਟੋਰਾਂਟੋ ਅਤੇ ਅੰਮ੍ਰਿਤਸਰ, ਪੰਜਾਬ ਦਰਮਿਆਨ ਹਵਾਈ ਸਫਰ, ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਹੋਣ ਤੋਂ ਬਾਦ ਸੁਖਾਲਾ ਹੋ ਜਾਵੇਗਾ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ (ਪਹਿਲਕਦਮੀ) ਨੇ ਕਤਰ ਏਅਰਵੇਜ ਵਲੋਂ ਦੋਹਾ ਤੋਂ ਟੋਰਾਂਟੋ ਲਈ 4 ਜੁਲਾਈ ਤੋਂ ਹਫਤਾਵਾਰੀ ਤਿੰਨ ਸਿੱਧੀਆਂ ਉਡਾਣਾਂ ਦੇ ਸ਼ੁਰੂ ਹੋਣ ਦਾ ਸਵਾਗਤ ਕੀਤਾ ਹੈ। ਕੈਨੇਡਾ ਤੋਂ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਦੇ ਕਨਵੀਨਰ, ਅਨੰਤਦੀਪ ਸਿੰਘ ਢਿੱਲੋਂ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿੱਚ ਦੱਸਿਆ ਕਿ ਕਤਰ ਏਅਰ ਵਲੋਂ ਦੋਹਾ-ਟੋਰਾਂਟੋ ਸਿੱਧੀ ਉਡਾਣ ਸ਼ੁਰੂ ਕੀਤੇ ਜਾਣ ਨਾਲ ਪੰਜਾਬੀਆਂ ਨੂੰ ਵੀ ਰਾਹਤ ਮਿਲੇਗੀ, ਕਿਉਂਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਤੋਂ ਬਾਦ ਦੋਹਾ ਰਾਹੀਂ ਟੋਰਾਂਟੋ ਨਾਲ ਜੁੜ ਜਾਵੇਗਾ।
ਢਿੱਲੋਂ ਨੇ ਦੱਸਿਆ, “ਕਤਰ ਏਅਰਵੇਜ਼ ਦੀਆਂ ਪਹਿਲਾਂ ਤੋਂ ਹੀ ਦੋਹਾ ਅਤੇ ਅੰਮ੍ਰਿਤਸਰ ਦਰਮਿਆਨ ਰੋਜ਼ਾਨਾ ਸਿੱਧੀਆਂ ਉਡਾਣਾਂ ਹਨ। ਦੋਹਾ ਰਾਹੀਂ ਪੰਜਾਬੀ ਉੱਤਰੀ ਅਮਰੀਕਾ ਦੇ ਤਕਰੀਬਨ ਨੋਂ ਹਵਾਈ ਅੱਡਿਆਂ ਨਾਲ ਸਿੱਧੇ ਜੁੜੇ ਹੋਏ ਹਨ, ਜਿਸ ਵਿੱਚ ਕੈਨੇਡਾ ਦੇ ਮੋਂਟਰੀਅਲ ਲਈ ਚਾਰ ਹਫ਼ਤਾਵਾਰੀ ਉਡਾਣਾਂ ਵੀ ਸ਼ਾਮਲ ਹਨ। ਦੋਹਾ-ਟੋਰਾਂਟੋ ਦਰਮਿਆਨ ਸ਼ੁਰੂ ਹੋਈ ਇਸ ਉਡਾਣ ਦਾ ਸਮਾਂ ਇਹ ਦਰਸਾਉਂਦਾ ਹੈ ਕਿ ਪੰਜਾਬੀ ਸਿਰਫ 3 ਘੰਟੇ 45 ਮਿੰਟ ਦੇ ਇੰਤਜਾਰ ਤੋਂ ਬਾਦ ਦੋਹਾ ਤੋਂ ਟੋਰਾਂਟੋ ਜਾਂ ਵਾਪਸੀ ਤੇ ਅੰਮ੍ਰਿਤਸਰ ਲਈ ਉਡਾਣ ਲੈ ਸਕਣਗੇ। ਕੈਨੇਡਾ ਦੇ ਟੋਰਾਂਟੋ, ਵੈਨਕੁਵਰ, ਕੈਲਗਰੀ ਸ਼ਹਿਰਾਂ ਦੇ ਆਸ ਪਾਸ ਪੰਜਾਬੀਆਂ ਦੀ ਵੱਡੀ ਗਿਣਤੀ ਵੱਸੀ ਹੋਈ ਹੈ। ਉਹ ਅੰਮ੍ਰਿਤਸਰ ਤੋਂ ਇਨ੍ਹਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਨਾ ਹੋਣ ਕਾਰਨ ਦਿੱਲੀ ਰਾਹੀਂ ਯਾਤਰਾ ਕਰਨ ਲਈ ਮਜਬੂਰ ਹਨ। ਕਤਰ ਏਅਰਵੇਜ਼ ਦੁਆਰਾ ਇਸ ਨਵੇਂ ਰੂਟ ਦੇ ਸ਼ੁਰੂ ਹੋਣ ਨਾਲ, ਅੰਮ੍ਰਿਤਸਰ ਤੋਂ ਸੱਤ ਹਫਤਾਵਾਰੀ ਉਡਾਣਾਂ ਦੋਹਾ ਰਾਹੀਂ ਕੈਨੇਡਾ ਜਾਣਗੀਆਂ।”
ਪੰਜਾਬ ਤੋਂ ਹਰ ਸਾਲ ਹਜ਼ਾਰਾਂ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਆ ਰਹੇ ਹਨ, ਜਦੋਂ ਕਿ ਇਸ ਸਮੇਂ ਕੈਨੇਡਾ ਵਿਚ ਵਸਦੇ ਹਜ਼ਾਰਾਂ ਪ੍ਰਵਾਸੀ ਹਰ ਸਾਲ ਪੰਜਾਬ ਆਉਂਦੇ ਹਨ। ਉਨ੍ਹਾਂ ਦੇ ਮੌਜੂਦਾ ਵਿਕਲਪ ਅੰਮ੍ਰਿਤਸਰ ਤੋਂ ਦਿੱਲੀ ਰਾਹੀਂ ਉਡਾਣਾਂ, ਜਾਂ ਸੜਕ ਅਤੇ ਰੇਲ ਰਾਹੀਂ ਪੰਜਾਬ ਤੋਂ ਦਿੱਲੀ ਜਾ ਕੇ ਕੈਨੇਡਾ ਲਈ ਉਡਾਣਾਂ ਹਨ। ਇੱਥੋਂ ਤੱਕ ਕਿ ਏਅਰ ਇੰਡੀਆ ਅਤੇ ਏਅਰ ਕੈਨੇਡਾ ਦੁਆਰਾ ਸਿੱਧੀਆਂ ਦਿੱਲੀ-ਟੋਰਾਂਟੋ ਉਡਾਣਾਂ ਨਾਲ ਵੀ, ਖਿੱਤੇ ਦੇ ਯਾਤਰੀਆਂ ਨੂੰ ਦਿੱਲੀ ਦੇ ਰਸਤੇ ਯਾਤਰਾ ਕਰਨ ਵਿਚ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਵਿਚ ਇਮੀਗ੍ਰੇਸ਼ਨ, ਲੰਬੇ ਸਮੇਂ ਤੱਕ ਅੰਮ੍ਰਿਤਸਰ ਲਈ ਉਡਾਣ ਦਾ ਇੰਤਜਾਰ ਕਰਨਾ ਅਤੇ ਸਮਾਨ ਦਾ ਮੁੜ ਤੋਂ ਜਮਾਂ ਕਰਵਾਓਣਾ ਹੈ। ਕਤਰ ਏਅਰਵੇਜ਼ ਦੀ ਇਹ ਨਵੀਂ ਉਡਾਣ ਹੁਣ ਮੋਂਟਰੀਅਲ ਦੇ ਨਾਲ ਨਾਲ ਟੋਰਾਂਟੋ ਲਈ ਵੀ ਬਹੁਤ ਹੀ ਸੁਵਿਧਾਜਨਕ ਸੰਪਰਕ ਪ੍ਰਦਾਨ ਕਰੇਗੀ ਅਤੇ ਹਜ਼ਾਰਾਂ ਯਾਤਰੀਆਂ ਲਈ ਪੰਜਾਬ ਦਾ ਹਵਾਈ ਸਫਰ ਸੁਖਾਲਾ ਹੋ ਜਾਵੇਗਾ।
ਫਲਾਈ ਅੰਮ੍ਰਿਤਸਰ ਦੇ ਗਲੋਬਲ ਕਨਵੀਨਰ, ਸਮੀਪ ਸਿੰਘ ਗੁਮਟਾਲਾ ਨੇ ਦੱਸਿਆ, “ਕਤਰ ਏਅਰਵੇਜ਼ ਨੇ ਅਪ੍ਰੈਲ-ਮਈ ਦੇ ਮਹੀਨੇ ਵਿਚ ਇਕੱਲੇ ਅੰਮ੍ਰ੍ਰਿਤਸਰ ਹਵਾਈ ਅੱਡੇ ਤੋਂ ਵੱਡੀ ਗਿਣਤੀ ਵਿਚ ਲਗਭਗ 8000 ਕੈਨੇਡੀਅਨ ਨਾਗਰਿਕਾਂ ਨੂੰ ਵਾਪਸ ਭੇਜਣ ਲਈ ਕੈਨੇਡਾ ਸਰਕਾਰ ਨਾਲ ਮਿਲ ਕੇ ਕੰਮ ਕੀਤਾ ਹੈ। ਇਹ ਗਿਣਤੀ ਕਤਰ ਏਅਰ ਵਲੋਂ ਪੂਰੀ ਦੁਨੀਆਂ ਤੋਂ ਤਕਰੀਬਨ 16000 ਕੈਨੇਡੀਅਨ ਨਾਗਰਿਕਾਂ ਦੀ ਕੁੱਲ ਗਿਣਤੀ ਦਾ ਅੱਧ ਹੈ ਜੋ ਸੁਰੱਖਿਅਤ ਕਤਰ ਏਅਰ ਤੇ ਕੈਨੇਡਾ ਆਪਣੇ ਘਰ ਵਾਪਸ ਪਰਤੇ ਹਨ। ਏਅਰ ਲਾਈਨ ਨੇ ਅੰਮ੍ਰਿਤਸਰ ਤੋਂ ਦੋਹਾ ਰਾਹੀਂ ਟੋਰਾਂਟੋ, ਵੈਨਕੂਵਰ ਅਤੇ ਮਾਂਟ੍ਰੀਅਲ ਲਈ ਲਗਭਗ 20 ਚਾਰਟਰਡ ਉਡਾਨਾਂ ਦਾ ਸੰਚਾਲਨ ਕੀਤਾ।“
ਉਹਨਾਂ ਇਹ ਵੀ ਕਿਹਾ ਕਿ “ਹੁਣ ਸਮਾਂ ਆ ਗਿਆ ਹੈ ਕਿ ਵਿਸ਼ਵ ਦੀਆਂ ਪ੍ਰਮੁੱਖ ਹਵਾਈ ਕੰਪਨੀਆਂ, ਟੋਰਾਂਟੋ, ਵੈਨਕੂਵਰ ਅਤੇ ਲੰਡਨ ਜਿਹੀਆਂ ਥਾਵਾਂ ਲਈ ਅੰਮ੍ਰਿਤਸਰ ਹਵਾਈ ਅੱਡੇ ਦੀ ਅਸਲ ਮਹੱਤਤਾ ਨੂੰ ਜਾਣਦੇ ਹੋਏ ਨੇੜ ਭਵਿੱਖ ਵਿਚ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਬਾਰੇ ਵਿਚਾਰ ਕਰਨਗੀਆਂ। ਫਲਾਈ ਅੰਮ੍ਰਿਤਸਰ ਦੀਆਂ ਉਡਾਣਾਂ ਲਈ ਚੱਲ ਰਹੀਆਂ ਕੋਸ਼ਿਸ਼ਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ। ਅਸੀਂ ਨਿਰੰਤਰ ਅੰਕੜਿਆਂ ਸਮੇਤ ਏਅਰਲਾਈਨਾਂ ਤੱਕ ਪਹੁੰਚ ਕਰਦੇ ਆ ਰਹੇ ਹਾਂ ਅਤੇ ਭਵਿੱਖ ਵਿੱਚ ਵੀ ਲ਼ਿਖਦੇ ਰਹਾਂਗੇ। ਟੋਰਾਂਟੋ, ਵੈਨਕੁਵਰ, ਕੈਲਗਰੀ ਸਮੇਤ ਕਈ ਥਾਵਾਂ ਤੋਂ ਅੰਮ੍ਰਿਤਸਰ ਨਾਲ ਸੁਵਿਧਾਜਨਕ ਸੰਪਰਕ ਲਈ ਵੱਖ-ਵੱਖ ਰਾਸ਼ਟਰੀ, ਖੇਤਰੀ ਅਤੇ ਅੰਤਰਰਾਸ਼ਟਰੀ ਪਲੇਟਫਾਰਮਾਂ ਤੇ ਕਈ ਏਅਰਲਾਈਨਾਂ ਨਾਲ ਮੀਟਿੰਗਾਂ ਵੀ ਕਰਦੇ ਹਾਂ।
ਕਤਰ ਏਅਰਵੇਜ਼ ਦੀ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਵਿਖੇ 4 ਜੁਲਾਈ, 2020 ਦੀ ਦੁਪਹਿਰ ਨੂੰ ਪਹਿਲੀ ਵਪਾਰਕ ਉਡਾਣ ਪਹੁੰਚੀ। ਇਸ ਰੂਟ ਤੇ ਏਅਰਬੱਸ ਏ350-900 ਦੇ ਜਹਾਜ, ਜਿਸ ਵਿੱਚ ਬਿਜ਼ਨਸ ਕਲਾਸ ਵਿੱਚ 36 ਸੀਟਾਂ ਅਤੇ ਇਕਾਨੋਮੀ ਕਲਾਸ ਵਿੱਚ 247 ਸੀਟਾਂ ਦੀ ਵਰਤੋਂ ਕੀਤੀ ਜਾਵੇਗੀ। ਕਤਰ ਏਅਰਵੇਜ਼ ਸਿਰਫ ਮੌਂਟਰੀਆਲ ਲਈ ਹਫਤਾਵਾਰੀ ਚਾਰ ਉਡਾਣਾਂ ਚਲਾ ਰਹੀ ਸੀ, ਜਦੋਂ ਕਿ ਉਨ੍ਹਾਂ ਨੂੰ ਦੋਵਾਂ ਮੁਲਕਾਂ ਦਰਮਿਆਨ ਹਵਾਈ ਸਮਝੋਤਿਆ ਵਿਚ ਅੜਿੱਕੇ ਕਾਰਨ ਕੈਨੇਡਾ ਦੇ ਹੋਰ ਹਵਾਈ ਅੱਡਿਆਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ‘ਤੇ ਰੋਕ ਸੀ। ਇਹਨਾਂ ਸਮਝੌਤਿਆਂ ਵਿਚ ਬਦਲਾਵ ਦੇ ਕਾਰਨ ਹੀ ਇਹ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਦੂਜੇ ਪਾਸੇ, ਕਤਰ ਦੇ ਅੰਮ੍ਰਿਤਸਰ ਲਈ ਭਾਰਤ ਸਰਕਾਰ ਨਾਲ ਹੋਏ ਹਵਾਈ ਸਮਝੋਤੇ ਯਾਤਰੀਆਂ ਦੀ ਗਿਣਤੀ ਨਾ ਵਧਾਓਣ ਤੇ ਅਸਰ ਪਾਉਂਦੇ ਹਨ। ਜੇਕਰ ਭਾਰਤ ਸਰਕਾੳ ਉਹਨਾਂ ਨੂੰ ਅੰਮ੍ਰਿਤਸਰ ਲਈ ਹਰ ਹਫਤੇ ਜਿਆਦਾ ਯਾਤਰੀ ਲਿਆਓਣ ਦੀ ਇਜਾਜਤ ਦੇਣ ਤਾਂ ਉਹ 179 ਸਵਾਰੀਆਂ ਨਾਲੋਂ ਵੀ ਵੱਡਾ ਜਹਾਜ ਲਿਆ ਸਕਦੇ ਹਨ।

Previous Post

ਜ਼ਿਲ੍ਹਾ ਪੁਲਿਸ ਨੇ ਮੈਚਾਂ ਦੇ ਧੋਖਾਧੜੀਪੂਰਨ ਢੰਗ ਨਾਲ ਪ੍ਰਸਾਰਣ ਦੇ ਦੋਸ਼ ‘ਚ 3 ਸੱਟੇਬਾਜ ਕੀਤੇ ਗ੍ਰਿਫਤਾਰ

Next Post

ਅੱਜ ਰਾਤ ਤੋਂ ਪੰਜਾਬ ‘ਚ ਪ੍ਰਵੇਸ਼ ਕਰਨ ਵਾਲੇ ਯਾਤਰੀਆਂ ਲਈ ਈ-ਰਜਿਸਟ੍ਰੇਸ਼ਨ ਲਾਜ਼ਮੀ ਕੀਤੀ

Asli Punjabi

Asli Punjabi

Related Posts

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

by Asli Punjabi
March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

by Asli Punjabi
March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

by Asli Punjabi
March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

by Asli Punjabi
March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

by Asli Punjabi
March 3, 2026
Next Post
ਅੱਜ ਰਾਤ ਤੋਂ ਪੰਜਾਬ ‘ਚ ਪ੍ਰਵੇਸ਼ ਕਰਨ ਵਾਲੇ ਯਾਤਰੀਆਂ ਲਈ ਈ-ਰਜਿਸਟ੍ਰੇਸ਼ਨ ਲਾਜ਼ਮੀ ਕੀਤੀ

ਅੱਜ ਰਾਤ ਤੋਂ ਪੰਜਾਬ 'ਚ ਪ੍ਰਵੇਸ਼ ਕਰਨ ਵਾਲੇ ਯਾਤਰੀਆਂ ਲਈ ਈ-ਰਜਿਸਟ੍ਰੇਸ਼ਨ ਲਾਜ਼ਮੀ ਕੀਤੀ

Recommended

ਪਟਿਆਲਾ: ਜ਼ਿਲ੍ਹਾ ਨਿਵਾਸੀਆਂ ਨੂੰ ਮੇਰਾ ਬਿਲ ਐਪ ਡਾਊਨਲੋਡ ਕਰਕੇ ‘ਬਿਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਹਰ ਮਹੀਨੇ ਇਨਾਮ ਜਿੱਤਣ ਦਾ ਸੱਦਾ

ਪਟਿਆਲਾ: ਜ਼ਿਲ੍ਹਾ ਨਿਵਾਸੀਆਂ ਨੂੰ ਮੇਰਾ ਬਿਲ ਐਪ ਡਾਊਨਲੋਡ ਕਰਕੇ ‘ਬਿਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਹਰ ਮਹੀਨੇ ਇਨਾਮ ਜਿੱਤਣ ਦਾ ਸੱਦਾ

September 1, 2023
21 ਸਤੰਬਰ ਤੋਂ ਫਿਰ ਖੁੱਲ੍ਹਣਗੇ ਆਇਲਟਸ ਅਤੇ ਇਮੀਗ੍ਰੇਸ਼ਨ ਸੈਂਟਰ, ਕੇਂਦਰ ਸਰਕਾਰ ਨੇ ਦਿੱਤੀ ਮੰਜੂਰੀ

21 ਸਤੰਬਰ ਤੋਂ ਫਿਰ ਖੁੱਲ੍ਹਣਗੇ ਆਇਲਟਸ ਅਤੇ ਇਮੀਗ੍ਰੇਸ਼ਨ ਸੈਂਟਰ, ਕੇਂਦਰ ਸਰਕਾਰ ਨੇ ਦਿੱਤੀ ਮੰਜੂਰੀ

September 12, 2020

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

March 3, 2026
ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ
Top Stories

ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ

March 3, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In