ਚੰਡੀਗੜ੍ਹ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਫੁੱਲਾਂ ਦੀ ਮੰਡੀ ਲਈ ਪ੍ਰਸਤਾਵਿਤ ਗੁਰੂਗ੍ਰਾਮ ਦੇ ਸੈਕਟਰ 52ਏ ਵਿਚ ਚੋਣ ਕੀਤੀ ਗਈ ਜਮੀਨ ਦਾ ਅੱਜ ਨਿਰੀਖਣ ਕੀਤਾ। ਇਸ ਸਥਾਨ ‘ਤੇ ਲਗਭਗ 8 ਏਕੜ ਵਿਚ ਫੁੱਲਾਂ ਦੀ ਮੰਡੀ ਬਣਾਈ ਜਾਵੇਗੀ। ਖੇਤੀਬਾੜੀ ਮੰਤਰੀ ਨੇ ਦਸਿਆ ਕਿ ਇਸ ਫੁੱਲ ਮੰਡੀ ਨੂੰ ਪਬਲਿਕ -ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਆਧਾਰ ‘ਤੇ ਵਿਕਸਿਤ ਕਰਨ ਦੀ ਯੋਜਨਾ ਹੈ।ਇਸ ਦੇ ਬਾਅਦ ਖੇਤੀਬਾੜੀ ਮੰਤਰੀ ਨੇ ਗੁਰੂਗ੍ਰਾਮ ਵਿਚ ਖਾਂਡਸਾ ਸਬਜੀ ਤੇ ਫੱਡ ਮੰਡੀ ਅਤੇ ਕਿਸਾਨ ਰੇਸਟ ਹਾਊਸ ਦਾ ਵੀ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਬਜੀ ਮੰਡੀ ਵਿਚ ਰੋਜਾਨਾ ਸਫਾਈ ਦੀ ਵਿਵਸਥਾ ਹੋਣੀ ਚਾਹੀਦੀ ਹੈ ਅਤੇ ਇੱਥੇ ਕੂੜਾ ਪ੍ਰਬੰਧਨ ਲਈ ਕੰਪੋਸਟਿੰਗ ਪਲਾਂਟ ਲਗਵਾਇਆ ਜਾਵੇ। ਉਨ੍ਹਾਂ ਨੇ ਖਾਂਡਸਾ ਮੰਡੀ ਦੇ ਸੁਧਾਰੀਕਰਣ ਦੇ ਆਦੇਸ਼ ਦਿੱਤੇ।ਸ੍ਰੀ ਦਲਾਲ ਨੇ ਗੁਰੂਗ੍ਰਾਮ ਜਿਲ੍ਹਾ ਦੇ ਮਾਨੇਸਰ ਦੇ ਨੇੜੇ ਪਿੰਡ ਸਹਿਰਾਵਨ ਵਿਚ ਸ਼ੀਲ ਬਾਇਓਟੈਕ ਪ੍ਰਾਈਵੇਟ ਲਿਮੀਟੇਡ ਦੇ ਟਿਸ਼ੂ ਕਲਚਰ ਸੈਂਟਰ ਦਾ ਵੀ ਅਵਲੋਕਨ ਕੀਤਾ ਅਤੇ ਉੱਥੇ ਪੌਧਿਆਂ ਦੀ ਨਵੀਂ ਉਨੱਤ ਕਿਸਮਾਂ ਨੂੰ ਵਿਕਸਿਤ ਕਰਨ ਦੀ ਤਕਨੀਕ ਨੂੰ ਸਮਝਿਆ।ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਮੀਡੀਆ ਦੇ ਸੁਆਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪੁਰਾਣੇ ਖੇਤੀਬਾੜੀ ਕਾਨੂੰਨਾਂ ਨਾਲ ਕਿਸਾਨਾਂ ਦਾ ਭਲਾ ਨਹੀਂ ਹੋ ਸਕਦਾ। ਜੇਕਰ ਅਜਿਹਾ ਹੁੰਦਾ ਤਾਂ ਪਿਛਲੇ 73 ਸਾਲਾਂ ਵਿਚ ਕਿਸਾਨ ਸਮਰਿੱਧ ਅਤੇ ਖੁਸ਼ਹਾਲ ਬਣ ਗਿਆ ਹੁੰਦਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਸਾਨਾਂ ਦੀ ਆਮਦਨ ਸਾਲ 2022 ਤਕ ਦੁਗਣੀ ਕਰਨ ਦੇ ਟੀਚੇ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਕਦਮ ਚੁੱਕਦੇ ਹੋਏ ਨਵੇਂ ਖੇਤੀਬਾੜੀ ਕਾਨੂੰਨ ਲਾਗੁ ਕੀਤੇ ਹਨ।