ਚੰਡੀਗੜ੍ਹ, 27 ਮਈ 2024 : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਉਤੇ ਸਿਆਸੀ ਤੰਜ ਕੱਸਦੇ ਹੋਏ ਕਿਹਾ ਕਿ, ਭਾਜਪਾ ਵਾਲੇ ਹੁਣ ਆਪਣੀ ਹਾਰ ਨੂੰ ਵੇਖਦੇ ਹੋਏ ਬੌਖਲਾਏ ਹੋਏ ਹਨ ਅਤੇ ਪੰਜਾਬੀਆਂ ਨੂੰ ਡਰਾਉਣ ਅਤੇ ਧਮਕਾਉਣ ਲੱਗੇ ਹਨ। ਮਾਨ ਨੇ ਕਿਹਾ ਕਿ 4 ਜੂਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਤੋੜਨ ਦੀਆਂ ਗੱਲਾਂ ਕਰ ਰਹੇ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਮੋਦੀ ਸਾਬ੍ਹ, ਪੰਜਾਬੀਆਂ ਨੇ ਸਾਨੂੰ ਪਿਆਰ ਨਾਲ 92 ਸੀਟਾਂ ਦਿੱਤੀਆਂ ਨੇ, ਮੋਦੀ ਜੀ ਤੁਸੀਂ ਸਾਡੀ ਗਲ ਛੱਡੋ ਅਤੇ ਆਪਣੀ ਸਰਕਾਰ ਦੀ ਫਿਕਰ ਕਰੋ।