ਚੰਡੀਗੜ੍ਹ, 15 ਅਪ੍ਰੈਲ 2024- ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਵਲੋਂ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਨਾ ਲੜਨ ਦੇ ਸੰਕੇਤ ਦਿੱਤ ਹਨ। ਦਰਅਸਲ, ਡਿੰਪਾ ਦੇ ਵਲੋਂ ਅੱਜ ਇਕ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕਰਦਿਆਂ ਹੋਇਆ ਲਿਖਿਆ ਕਿ, ਨਵੇਂ ਸਫਰ ਦੀ ਸ਼ੁਰੂਆਤ। ਇਸ ਛੋਟੇ ਜਿਹੇ ਟਵੀਟ ਨੇ ਚਰਚਾ ਛੇੜ ਦਿੱਤੀ ਹੈ ਕਿ, ਕੀ ਡਿੰਪਾ ਚੋਣ ਨਹੀਂ ਲੜਨਗੇ। ਦੱਸ ਦਈਏ ਕਿ, ਰਾਣਾ ਇੰਦਰ ਪ੍ਰਤਾਪ ਸਿੰਘ ਲੋੜ ਸਭਾ ਚੋਣਾਂ ਦੀ ਤਿਆਰੀ ਕਰ ਰਹੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਇਸ ਵਾਰ ਖਡੂਰ ਸਾਹਿਬ ਹਲਕੇ ਤੋਂ ਰਾਣਾ ਇੰਦਰ ਪ੍ਰਤਾਪ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ।