ਨਵੀਂ ਦਿੱਲੀ, 4 ਅਪ੍ਰੈਲ, 2024: ਕਾਂਗਰਸ ਪਾਰਟੀ ਦੇ ਵੱਡੇ ਬੁਲਾਰੇ ਗੌਰਵ ਵੱਲਭ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਉਹਨਾਂ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਮਲਿਕਅਰਜੁਨ ਖੜਗੇ ਨੂੰ ਭੇਜ ਦਿੱਤਾ ਹੈ ਜਿਸ ਵਿਚ ਉਹਨਾਂ ਕਿਹਾ ਹੈ ਕਿ ਕਾਂਗਰਸ ਪਾਰਟੀ ਜਿਸ ਤਰੀਕੇ ਦਿਸ਼ਾਹੀਣ ਹੋ ਕੇ ਅੱਗੇ ਵੱਧ ਰਹੀ ਹੈ, ਉਸ ਵਿਚ ਮੈਂ ਸਹਿਜ ਮਹਿਸੂਸ ਨਹੀਂ ਕਰ ਰਿਹਾ। ਮੈਂ ਨਾ ਤਾਂ ਸਨਾਤਨ ਵਿਰੋਧੀ ਨਾਅਰੇ ਲਗਾ ਸਕਦਾ ਹਾਂ ਤੇ ਨਾ ਹੀ ਸਵੇਰੇ ਸ਼ਾਮ ਦੇਸ਼ ਦੇ ਵੈਲਥ ਕ੍ਰੀਏਟਰਜ਼ ਨੂੰ ਗਾਲ੍ਹਾਂ ਕੱਢ ਸਕਦਾ ਹਾਂ। ਇਸ ਲਈ ਮੈਂ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਤੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ।