ਔਕਲੈਂਡ, 2 ਜੁਲਾਈ 2020 – ਸਿਹਤ ਮੰਤਰਾਲੇ ਨੇ ਅੱਜ ਕੋਰੋਨਾ ਸਬੰਧ ਜਾਣਕਾਰੀ ਦਿੰਦਿਆ ਦੱਸਿਆ ਕਿ 2 ਨਵੇਂ ਕੇਸ ਹੋਰ ਸਾਹਮਣੇ ਆ ਗਏ ਹਨ। ਦੋਵੇਂ ਮੈਨੇਜਡ ਆਈਸੋਲੇਸ਼ਨ ਅਤੇ ਕੁਆਰੰਟੀਨ ਸਹੂਲਤਾਂ ਵਿੱਚ ਹਨ। ਉਨ੍ਹਾਂ ਕਿਹਾ ਕਿ 6 ਲੋਕ ਠੀਕ ਹੋ ਗਏ ਹਨ, ਜਿਸ ਤੋਂ ਬਾਅਦ ਹੁਣ ਦੇਸ਼ ਵਿਚ 18 ਐਕਟਿਵ ਕੇਸ ਬਚੇ ਹਨ। ਸੋ ਕਰੋਨਾ ਮੱਠੀ ਚਾਲ ਦੇ ਨਾਲ ਚੱਲ ਰਿਹਾ ਹੈ।
ਅੱਜ ਦੇ ਦੋ ਨਵੇਂ ਕੇਸਾਂ ਵਿਚੋਂ ਪਹਿਲਾ ਨਵਾਂ ਕੇਸ 30 ਸਾਲਾਂ ਦੇ ਇੱਕ ਵਿਅਕਤੀ ਦਾ ਹੈ ਜੋ 27 ਜੂਨ ਨੂੰ ਅਮਰੀਕਾ ਦੇ ਕੈਲੀਫੋਰਨੀਆ ਤੋਂ ਨਿਊਜ਼ੀਲੈਂਡ ਆਇਆ ਸੀ। ਉਹ ਆਕਲੈਂਡ ਦੇ ਕ੍ਰਾਊਨ ਪਲਾਜ਼ਾ ਹੋਟਲ ਵਿੱਚ ਰਿਹਾ ਸੀ ਅਤੇ ਲੱਛਣਾਂ ਦੇ ਵਿਚ ਵਿਕਾਸ ਹੋਣ ਅਤੇ ਪਾਜ਼ੇਟਿਵ ਹੋਣ ਦੇ ਬਾਅਦ ਉਸਨੂੰ ਜੈੱਟ ਪਾਰਕ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਦੂਜਾ ਕੇਸ ਵੀ 30 ਸਾਲਾਂ ਦੀ ਇੱਕ ਮਹਿਲਾ ਦਾ ਹੈ ਜੋ 21 ਜੂਨ ਨੂੰ ਦੋਹਾ ਅਤੇ ਬ੍ਰਿਸਬੇਨ ਰਾਹੀਂ, ਕੀਨੀਆ ਤੋਂ ਨਿਊਜ਼ੀਲੈਂਡ ਪਹੁੰਚੀ ਸੀ। ਉਹ ਪਹਿਲਾਂ ਦੱਸੇ ਕੇਸ ਦੀ ਪਤਨੀ ਹੀ ਹੈ। ਉਹ ਨੋਵੋਟੈੱਲ ਏਲਰਸਲੀ ਵਿਖੇ ਰਹੀ ਸੀ ਅਤੇ ਹੁਣ ਜੈੱਟ ਪਾਰਕ ਹੋਟਲ ਵਿਚ ਹੈ। ਇਹ 10 ਦਿਨ ਠਹਿਰਨ ਦੇ ਬਾਅਦ ਲੱਛਣਾਂ ਦੇ ਵਿਕਾਸ ਦੇ ਬਾਅਦ ਟੈੱਸਟ ਦੌਰਾਨ ਪਾਜ਼ੇਟਿਵ ਆਈ।
ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ 1 ਵਿਅਕਤੀ ਆਕਲੈਂਡ ਸਿਟੀ ਹਸਪਤਾਲ ਵਿੱਚ ਸਥਿਰ ਹਾਲਤ ਵਿੱਚ ਹੈ ਅਤੇ ਸਿਰਫ਼ 1 ਮਹੱਤਵਪੂਰਨ ਕਲੱਸਟਰ ਖੁੱਲ੍ਹਾ ਹੈ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ ਕੁੱਲ 1,180 ਕੰਨਫ਼ਰਮ ਕੇਸ ਹਨ।
ਟੈਸਟਿੰਗ ਪ੍ਰੋਟੋਕਾਲ ਵਿੱਚ ਆਈ ਖ਼ਰਾਬੀ ਨੇ ਵੇਖਿਆ ਕਿ ਪਿਛਲੇ ਮਹੀਨੇ 1000 ਤੋਂ ਵੱਧ ਵਾਪਸ ਪਰਤਣ ਵਾਲਿਆਂ ਨੇ ਟੈੱਸਟ ਕਰਵਾਏ ਬਿਨਾਂ ਕੁਆਰੰਟੀਨ ਸਹੂਲਤ ਛੱਡ ਦਿੱਤੀ। ਅਜੇ ਵੀ 294 ਲੋਕ ਅਜਿਹੇ ਹਨ ਜਿਨ੍ਹਾਂ ਨੇ ਜੂਨ ਵਿੱਚ ਮੈਨੇਜਡ ਆਈਸੋਲੇਸ਼ਨ ਸਹੂਲਤਾਂ ਨੂੰ ਬਿਨਾਂ ਜਾਂਚ ਕਰਵਾਏ ਛੱਡ ਦਿੱਤਾ ਸੀ, ਸਰਕਾਰ ਇਨ੍ਹਾਂ ਨੂੰ ਲੱਭਣ ਵਿਚ ਲੱਗੀ ਹੈ।
ਸਰਕਾਰ ਇਸ ਗੱਲ ਉਤੇ ਦੁਬਾਰਾ ਵਿਚਾਰ ਕਰ ਰਹੀ ਹੈ ਕਿ ਜੇਕਰ ਕਿਸੀ ਨੂੰ ਗੰਭੀਰ ਹਲਾਤਾਂ ਵਿਚ ਕਿਸੇ ਦੇ ਸਸਕਾਰ ਉੱਤੇ ਜਾਣ ਦੀ ਲੋੜ ਹੈ ਤਾਂ ਉਸਨੂੰ ਸ਼ਰਤਾਂ ਸਮੇਤ ਛੱਡਿਆ ਜਾਵੇ।