ਫਤਿਹਗੜ੍ਹ ਸਾਹਿਬ, 1 ਅਪ੍ਰੈਲ 2024 : ਸੀ.ਐਚ.ਸੀ. ਚਨਾਰਥਲ ਕਲਾਂ ਅਧੀਨ ਕੰਮ ਕਰਦੇ ਫੀਲਡ ਵਿਚ ਕੰਮ ਕਰਦੇ ਸਿਹਤ ਕਾਮਿਆਂ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਨਾਲ ਮਲਟੀਪਰਪਜ ਹੈਲਥ ਇੰਪਲੀਜ਼ ਯੂਨੀਅਨ ਸੀ ਐਚ ਸੀ ਚਨਾਰਥਲ ਕਲਾਂ ਦੇ ਪ੍ਰਧਾਨ ਨੀਲਜੀਤ ਕੌਰ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ ਤੇ ਮੰਗਾਂ ਸੰਬੰਧੀ ਮੰਗ ਪਤੱਰ ਦਿੱਤਾ ਗਿਆ।
ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਨੀਲਮਜੀਤ ਕੌਰ ਨੇ ਦੱਸਿਆ ਕਿ ਮੁਲਾਜ਼ਮਾ ਦੀਆਂ ਕੁਝ ਬੁਨਿਆਦੀ ਮੰਗਾਂ ਜੋ ਕਿ ਸੀ.ਐਚ.ਸੀ. ਪੱਧਰ ਤੇ ਹੱਲ ਹੋਣ ਵਾਲੀਆ ਸਨ ਸਬੰਧੀ ਐਸ.ਐਮ.ਓ. ਡਾ. ਸੁਰਿੰਦਰ ਸਿੰਘ ਨੂੰ ਮਿਲਿਆਂ ਗਿਆ ਤੇ ਉਨ੍ਹਾਂ ਵੱਲੋਂ ਮੀਟਿੰਗ ਦੌਰਾਨ ਸਾਰੀਆਂ ਮੰਗਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਇੰਦਰਜੀਤ ਸਿੰਘ ਨਾਗਰਾ ਸੀਨੀਅਰ ਮੀਤ ਪ੍ਰਧਾਨ, ਸ੍ਰੀ ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਜਨਰਲ ਸਕੱਤਰ, ਸ੍ਰੀ ਰਣਜੋਧ ਸਿੰਘ ਪ੍ਰੈਸ ਸਕੱਤਰ, ਗੀਤਾ ਗੌਤਮ ਜ਼ਿਲ੍ਹਾ ਮੀਤ ਪ੍ਰਧਾਨ, ਸ੍ਰੀ ਲਖਵਿੰਦਰ ਸਿੰਘ, ਗੋਰਵ ਸ਼ਰਮਾਂ, ਸ੍ਰੀਮਤੀ ਮਨਦੀਪ ਕੌਰ, ਸ੍ਰੀ ਨਰਿੰਦਰ ਸਿੰਘ, ਸ੍ਰੀ ਮਹਾਵੀਰ ਸਿੰਘ, ਸ੍ਰੀਗੁਰਿੰਦਰ ਸਿੰਘ ਰੁੜਕੀ, ਤੇਤਰ ਲਾਲ, ਸੀਨੀਅਰ ਸਹਾਇਕ ਸੁਮਿਤ ਉੱਪਲ ਤੇ ਹੋਰ ਹਾਜ਼ਰ ਸਨ।