ਗੁਰਦਾਸਪੁਰ , 27 ਮਾਰਚ 2027- ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਦੋ ਪਹੀਆ ਵਾਹਨ ਫੜਾ ਦਿੰਦੇ ਹੋ ਤਾਂ ਸਾਵਧਾਨ ਹੋ ਜਾਵੋ ਕਿਉਂਕਿ ਬੱਚਿਆਂ ਦਾ ਦੁਪਹੀਆ ਵਾਹਨ ਲੈ ਕੇ ਬਾਹਰ ਨਿਕਲਣਾ ਸੁਰੱਖਿਤ ਨਹੀਂ ਰਿਹਾ।ਬਟਾਲਾ ਦੇ ਸਾਗਰ ਪੂਰੇ ਵਿੱਚ 7ਵੀ ਜਮਾਤ ਵਿੱਚ ਪੜਦੇ ਬੱਚੇ ਕੋਲੋ 3 ਅਨਪਛਾਤੇ ਲੋਕਾਂ ਨੇ ਪਿਸਤੌਲ ਦੀ ਨੋਕ ਤੇ ਐਕਟੀਵਾ ਖੋ ਲਈ ਅਤੇ ਫਰਾਰ ਹੋ ਗਏ । ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਿਸ ਬੱਚੇ ਕੋਲੋ ਲੁੱਟ ਹੋਈ ਉਸਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਘਰੋਂ ਅਕਟਿਵਾ ਤੇ ਸਮਾਨ ਲੈਣ ਗਿਆ ਸੀ।ਰਸਤੇ ਵਿੱਚ 3 ਲੋਕ ਮੋਟਰਸਾਈਕਲ ਆਏ ਤੇ ਪਿਸਤੌਲ ਦਿਖਾ ਕੇ ਮੈਨੂੰ ਕਿਹਾ ਕਿ ਅਕਟਿਵਾ ਤੋਂ ਉਤਰ। ਮੈਂ ਉਤਰ ਗਿਆ ਤੇ ਉਹ ਮੇਰੀ ਐਕਟਿਵਾ ਲੈਕੇ ਫਰਾਰ ਹੋ ਗਏ । ਲੜਕੇ ਨੇ ਦੱਸਿਆ ਕਿ ਮੈਂ ਉਹਨਾਂ ਦੇ ਮੋਟਰਸਾਈਕਲ ਦਾ ਨੰਬਰ ਵੀ ਨੋਟ ਕੀਤਾ ਹੈ। ਦੂਜੇ ਪਾਸੇ ਏਐਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਬੱਚੇ ਦੇ ਬਿਆਨ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।