ਚੰਡੀਗੜ੍ਹ, 21 ਮਾਰਚ, 2024: ਭਗਵੰਤ ਸਰਕਾਰ ਨੇ ਸੂਬੇ ਦੇ ਪ੍ਰਮੁੱਖ ਸਕੱਤਰ ਸਿਹਤ ਅਜੋਇ ਸ਼ਰਮਾ ਨੂੰ ਲਿਖਤੀ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ ਕਿ ਉਹਨਾਂ ਨੇ ਕੇਂਦਰੀ ਸਿਹਤ ਮੰਤਰਾਲੇ ਵੱਲੋ਼ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਘਰ ਛੋਟੇ ਸ਼ੁਭਦੀਪ ਦੇ ਜਨਮ ਨੂੰ ਲੈ ਕੇ ਜਾਰੀ ਕੀਤੇ ਨੋਟਿਸ ਦਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿਚ ਕਿਉਂ ਨਹੀਂ ਲਿਆਂਦਾ? ਅਤੇ ਇਸ ਮਾਮਲੇ ਵਿਚ ਸਿੱਧੀ ਕਾਰਵਾਈ ਕਿਉਂ ਕੀਤੀ ਹੈ? ਇਹ ਜਵਾਬਤਲਬੀ ਸਪੈਸ਼ਲ ਸੈਕਟਰੀ ਪਰਸੋਨਲ ਵੱਲੋਂ ਲਿਖੀ ਚਿੱਠੀ ਵਿੱਚ ਕੀਤੀ ਗਈ ਹੈ .