ਇਰਾਕ ਸਰਕਾਰ ਵੱਲੋਂ ਬਗਦਾਦ ’ਚ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਥਾਂ ’ਤੇ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਕਰਨ ਦਾ ਫੈਸਲਾ
ਬਗ਼ਦਾਦ ਵਿਖੇ ਦਜਲਾ ਦੇ ਕਿਨਾਰੇ ਰੱਬੀ ਰੰਗ ਵਿਚ ਰੰਗਿਆ ਫ਼ਕੀਰ ਬਹਿਲੋਲ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੇਲ ਹੋਇਆ ਸੀ
ਚੰਡੀਗੜ੍ਹ 21 ਮਾਰਚ, 2024: ਗੁਰਦੁਆਰਾ ਪਹਿਲੀ ਪਾਤਿਸ਼ਾਹੀ ਗੁਰੂ ਨਾਨਕ ਦੇਵ ਬਿਲਡਿੰਗ ਦੀ ਉਸਾਰੀ ਲਈ ਬਗਦਾਦ ਸਰਕਾਰ ਨੇ ਦਿੱਤੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਭਾਈ ਗਗਨਦੀਪ ਸਿੰਘ ਰਿਆੜ ਨੇ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਕਿ ਇਰਾਕ਼ ਦੀ ਰਾਜਧਾਨੀ ਬਗ਼ਦਾਦ ਸਥਿਤ ਗੁਰਦੁਆਰਾ ਪਹਿਲੀ ਪਾਤਿਸ਼ਾਹੀ ਗੁਰੂ ਨਾਨਕ ਦੇਵ ਉਸਾਰੀ ਲਈ ਉਥੇ ਦੇ ਸੈਰ ਸਪਾਟਾ ਵਿਭਾਗ ਦੇ ਚੈਅਰਮੈਨ ਮਜਿਨ ਅਲ ਇਸਇਕਰ ਵੱਲੋਂ ਲਿਖ਼ਤੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਮਨਜ਼ੂਰੀ ਸੰਬੰਧੀ ਸਿੱਖਜ ਇਨ ਅਮਰੀਕਾ ਦੇ ਪ੍ਰਧਾਨ ਡਾਕਟਰ ਗੁਰਿੰਦਰਪਾਲ ਸਿੰਘ ਜੋਨਸ ਅਤੇ ਮਿਸ਼ਨ ਬਾਬਾ ਨਾਨਕ ਦੇਵ ਹਰਜੀਤ ਸਿੰਘ ਸੋਢੀ ਨੂੰ ਭੇਜੇ ਆਧਿਕਾਰ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਬਗਦਾਦ ਦੇ ਬਹਿਲੋਲਸਾਹ ਦਸਤਗੀਰ ਨਾਮੀ ਸੂਫ਼ੀ ਬਿਲਕੁਲ ਨਾਲ 7500 ਸਕਵੇਅਰ ਮੀਟਰ ਜਗਾ ਅਲਾਟ ਕੀਤੀ ਗਈ ਹੈ। ਜਿਸ ਨਾਲ ਹੁਣ ਬਗਦਾਦ ਸ਼ਹਿਰ ਵਿਚ ਗੁਰੂ ਨਾਨਕ ਦੇਵ ਜੀ ਦਾ ਜਲਦੀ ਸਥਾਨ ਬਣ ਜਾਵੇਗਾ।
ਇਸ ਸਥਾਨ ਯਾਦਗਾਰੀ ਬਣਾਉਣ ਲਈ ਪਿਛਲੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸਿੱਖ ਬੁੱਧੀਜੀਵੀ ਵਰਗ ਦੇ ਲੋਕਾਂ ਅੱਗੇ ਅਪੀਲ ਕੀਤੀ ਗਈ ਸੀ। ਇਸ ਸਥਾਨ ’ਤੇ ਪਿਛਲੇ ਸਮੇਂ ਗੁਰਪ੍ਰੀਤ ਸਿੰਘ ਹਰਚੋਵਾਲ ਨੇ ਇਸ ਜਗ੍ਹਾ ਦੌਰਾ ਕੀਤਾ, ਉਥੇ ਲੋਕਾਂ ਨਾਲ ਮਿਲ ਕੇ ਇਸ ਜਗ੍ਹਾ ਦੀਆਂ ਤਸਵੀਰਾਂ ਭੇਜੀਆਂ ਗਈਆਂ। ਇਸ ਮੰਗ ਨੂੰ ਉਠਾਉਣ ਲਈ ਪਿਛਲੇ ਸਮੇਂ ਤੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਮੀਡੀਆ ਵਿੱਚ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ। ਹੁਣ ਇਸ ਇਤਿਹਾਸਕ ਫੈਸਲੇ ਨੂੰ ਬੂਰ ਪੈਂਦਾ ਹੋਇਆਂ ਨਜ਼ਰ ਆ ਰਿਹਾ ਹੈ।
ਗਗਨਦੀਪ ਸਿੰਘ ਰਿਆੜ ਨੇ ਅੱਗੇ ਕਿਹਾ ਬਗ਼ਦਾਦ ਵਿਖੇ ਦਜਲਾ ਦੇ ਕਿਨਾਰੇ ਰੱਬੀ ਰੰਗ ਵਿਚ ਰੰਗਿਆ ਫ਼ਕੀਰ ਬਹਿਲੋਲ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੇਲ ਹੋਇਆ। ਗਿਆਨ ਦੀਆਂ ਗੱਲਾਂ ਚੱਲੀਆਂ ਅਤੇ ਸਤਿਗੁਰੂ ਜੀ ਦੀ ਸ਼ਖ਼ਸੀਅਤ ਨੇ ਪੀਰ ਨੂੰ ਦੀਵਾਨਾ ਬਣਾ ਦਿੱਤਾ। ਉਸ ਨੇ ਜ਼ਿੱਦ ਕਰਕੇ ਗੁਰੂ ਜੀ ਨੂੰ ਕਾਫੀ ਚਿਰ ਜਾਣ ਨਾ ਦਿੱਤਾ । ਆਖਿਰ ਗੁਰੂ ਜੀ ਪੀਰ ਨੂੰ ਸਮਝਾ ਕੇ ਅੱਗੇ ਚੱਲ ਪਏ। ਪੀਰ ਬਹਿਲੋਲ ਉਸ ਤੋਂ ਬਾਅਦ 60 ਸਾਲ ਜਿਊਂਦਾ ਰਿਹਾ ਪਰ ਉਸ ਦੀ ਖਾਮੋਸ਼ ਪ੍ਰੀਤ ਇਕ ਮਿਸਾਲ ਬਣ ਗਈ। ਜਿਥੇ ਬੈਠ ਕੇ ਗੁਰੂ ਸਾਹਿਬ ਇਸ ਨਾਲ ਵਾਰਤਾਲਾਪ ਕਰਦੇ ਸਨ, ਇਹ ਉਸ ਪੱਥਰ ਦੇ ਸਾਹਮਣੇ ਸਿਜਦਾ ਕਰ ਕੇ ਬੈਠ ਗਿਆ ਅਤੇ ਡੂੰਘੀ ਚੁੱਪ ਧਾਰਨ ਕਰ ਲਈ। ਨਾ ਇਹ ਕਿਸੇ ਨਾਲ ਬੋਲਦਾ ਸੀ, ਨਾ ਕਿਸੇ ਨੂੰ ਮਿਲਦਾ ਸੀ ਅਤੇ ਨਾ ਕਿਸੇ ਦੀ ਗੱਲ ਸੁਣਦਾ ਸੀ। ਇਸ ਦੀ ਅਨੋਖੀ ਦਾਸਤਾਨ ਨੂੰ ਸੁਣ ਕੇ ਅਤੇ ਇਸ ਦੀ ਡੂੰਘੀ ਸਰਸ਼ਾਰਤਾ ਨੂੰ ਦੇਖ ਕੇ ਲੋਕ ਇਸ ਦੀ ਮਾਨਤਾ ਕਰਨ ਲੱਗੇ।
ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਦੁਨੀਆਂ ਨੂੰ ਤਾਰਦੇ ਹੋਏ, ਸਿੱਧੇ ਰਾਹ ਪਾਉਂਦੇ ਹੋਏ ਬਗਦਾਦ ਦੀ ਧਰਤੀ ’ਤੇ ਜਾ ਪੁੱਜੇ। ਬਗਦਾਦ ਇਕ ਮੁਸਲਮਾਨ ਦੇਸ਼ ਦੀ ਰਾਜਧਾਨੀ ਹੈ ਜਿਸਦਾ ਨਾਮ ਹੈ ਇਰਾਕ ।
ਗੁਰੁ ਨਾਨਕ ਜੀ ਤੇ ਭਾਈ ਮਰਦਾਨਾ ਜੀ ਨੇ ਅੰਮ੍ਰਿਤ ਵੇਲੇ ਸਤਿਨਾਮੁ ਵਾਹਿਗਰੂ ਦਾ ਉਚਾ ਸਾਰਾ ਜੈਕਾਰਾ ਲਾਇਆ ,
ਭਾਈ ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਤੇ ਗੁਰੂ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਕਰਨਾ ਸ਼ੁਰੂ ਕੀਤਾ ਪਰ
ਮੁਸਲਮਾਨ ਦੇਸ਼ ਵਿੱਚ ਸੰਗੀਤ ’ਤੇ ਪਾਬੰਦੀ ਸੀ। ਉਥੇ ਕੋਈ ਸੰਗੀਤ ਨਹੀਂ ਸੀ ਗਾ ਸਕਦਾ।
ਪਿਛਲੇ ਲੰਬੇ ਸਮੇਂ ਤੋਂ ਸਿੱਖ ਸੰਗਤਾਂ ਦੀ ਮੰਗ ਸੀ ਕਿ ਬਗਦਾਦ ਸ਼ਹਿਰ ਵਿੱਚ ਗੁਰੂ ਨਾਨਕ ਦੇਵ ਜੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਜਾਵੇ, ਜੋ ਹੁਣ ਪੂਰੀ ਹੋਣ ਗਈ ਹੈ।