ਨਵੀਂ ਦਿੱਲੀ, 20 ਮਾਰਚ, 2024: ਯੂ ਪੀ ਐਸ ਸੀ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਵਲ ਸੇਵਾਵਾਂ (ਪ੍ਰੀਲਿਮਨਰੀ) ਪ੍ਰੀਖਿਆ 2024 ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਪ੍ਰੀਖਿਆ ਪਹਿਲਾਂ 26 ਮਈ 2024 ਨੂੰ ਹੋਣੀ ਸੀ ਜੋ ਹੁਣ 16 ਜੂਨ 2024 ਨੂੰ ਹੋਵੇਗੀ। ਇਹ ਪ੍ਰੀਖਿਆ ਇੰਡੀਅਨ ਫੋਰਸੈਟ ਸਰਵਿਸ ਵਾਸਤੇ ਸਕਰੀਨਿੰਗ ਟੈਸਟ ਵਜੋਂ ਵੀ ਹੁੰਦੀ ਹੈ।