ਆਰੀਅਨਜ਼ ਵਿਖੇ ਗਣਤੰਤਰ ਦਿਵਸ ਦੇਸ਼ ਭਗਤੀ ਦੇ ਉਤਸ਼ਾਹ ਨਾਲ ਮਨਾਇਆ ਗਿਆ ।
ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਰਾਜਪੁਰਾ, ਨੇੜੇ ਚੰਡੀਗੜ ਵਿਖੇ ਭਾਰਤ ਦਾ 72 ਵਾਂ ਗਣਤੰਤਰ ਦਿਵਸ ਦੇਸ਼ ਭਗਤੀ ਦੇ ਉਤਸ਼ਾਹ ਨਾਲ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹˉਈ । ਇਸ ਇੰਜੀਨੀਅਰਿੰਗ, ਲਾਅ, ਐਗਰੀਕਲਚਰ, ਫਾਰਮੇਸੀ, ਮੈਨੇਜਮੈਂਟ, ਨਰਸਿੰਗ, ਬੀ.ਐਡ ਆਦਿ ਦੇ ਵਿਦਿਆਰਥੀਆਂ ਨੇ ਵੱਖ-ਵੱਖ ਆਨਲਾਈਨ ਗਤੀਵਿਧੀਆਂ ਜਿਵੇਂ ਕਿ ਭਾਸ਼ਣ, ਕਵਿਤਾ, ਸਕੈਚਿੰਗ, ਕˉਲਾਜ, ਪˉਸਟਰ ਮੇਕਿੰਗ ਸੰਗੀਤ ਯੰਤਰ ਵਜਾਉਣ ਆਦਿ ਵਿਚ ਹਿੱਸਾ ਲਿਆ।ਪਸਟਰ ਮੇਕਿੰਗ ਵਿਚ ਲਾਅ ਵਿਭਾਗ ਦੀ ਦਿਲੀਸ਼ਾ ਅਤੇ ਆਦਿਲ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਦੇਸ਼ ਭਗਤੀ ਗਾਇਨ ਮੁਕਾਬਲੇ ਵਿਚ ਐਗਰੀਕਲਚਰ ਵਿਭਾਗ ਅਭਿਨਵ ਠਾਕੂਰ ਅਤੇ ਮੈਨੇਜਮੈਂਟ ਵਿਭਾਗ ਤˉ ਇਸ਼ਰਤ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੇਤੂਆਂ ਅਤੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਡਾ: ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ ਗਰੁੱਪ ਆਫ਼ ਕਾਲੇਜਿਸ ਨੇ ਸਾਰੇ ਜੇਤੂਆਂ ਅਤੇ ਭਾਗ ਲੈਣ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਨਾ ਨੇ ਵਿਦਿਆਰਥੀਆਂ ਨੂੰ ਇੱਕ ਨਵੇਂ, ਬਿਹਤਰ ਅਤੇ ਮਜ਼ਬੂਤ ਭਾਰਤ ਦਾ ਨਿਰਮਾਣ ਕਰਨ ਲਈ ਪ੍ਰੇਰਿਆ। ਉਨਾਂ ਨੇ ਮਿਆਰੀ ਸਿੱਖਿਆ ਉੱਤੇ ਜ਼ˉਰ ਦਿੱਤਾ ਜ ਸ਼ਹਿਰ ਅਤੇ ਦੇਸ਼ ਦੇ ਵਿਕਾਸ ਵਿਚ ਵੱਡੇ ਪੱਧਰ ਤੇ ਸਹਾਇਤਾ ਕਰੇਗੀ।ਫੈਕਲਟੀ ਮੈਂਬਰਾਂ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਅਤੇ ਦੇਸ਼ ਦੇ ਸਨਮਾਨ ਅਤੇ ਅਖੰਡਤਾ, ਵਿਭਿੰਨਤਾ ਅਤੇ ਵਿਲੱਖਣਤਾ ਨੂੰ ਕਾਇਮ ਰੱਖਣ ਦੀ ਸˉਹੁੰ ਚੁੱਕੀ । ਇਸ ਸਮਾਰˉਹ ਦੀ ਸਮਾਪਤੀ ਤਿਕˉਣੀ ਰੰਗ ਦੇ ਗੁਬਾਰੇ ਉਡਾ ਕੇ ਹˉਈ।