ਚੰਡੀਗੜ੍ਹ/ਵਾਸ਼ਿੰਗਟਨ, 10 ਦਸੰਬਰ 2024- ਚੰਡੀਗੜ੍ਹ ਦੀ ਜੰਮਪਲ ਹਰਮੀਤ ਢਿੱਲੋਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ’ਤੇ ਟਰੰਪ ਨੇ ਲਿਖਿਆ ਕਿ, ‘‘ਮੈਂ ਹਰਮੀਤ ਕੇ. ਢਿੱਲੋਂ ਨੂੰ ਅਮਰੀਕੀ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕਰਕੇ ਖੁਸ਼ ਹਾਂ।’’
ਉਨ੍ਹਾਂ ਕਿਹਾ “ਆਪਣੇ ਪੂਰੇ ਕੈਰੀਅਰ ਦੌਰਾਨ, ਹਰਮੀਤ ਸਾਡੀਆਂ ਨਾਗਰਿਕ ਆਜ਼ਾਦੀਆਂ ਦੀ ਰੱਖਿਆ ਲਈ ਲਗਾਤਾਰ ਖੜ੍ਹੀ ਰਹੀ ਹੈ, ਜਿਸ ਵਿੱਚ ਸਾਡੀ ਸੁਤੰਤਰ ਬੋਲੀ ਨੂੰ ਸੈਂਸਰ ਕਰਨ ਲਈ ਵੱਡੀ ਤਕਨੀਕ ਦੀ ਵਰਤੋਂ ਕਰਨਾ, ਕੋਵਿਡ ਦੌਰਾਨ ਇਕੱਠੇ ਪ੍ਰਾਰਥਨਾ ਕਰਨ ਤੋਂ ਰੋਕੇ ਗਏ ਈਸਾਈਆਂ ਦੀ ਨੁਮਾਇੰਦਗੀ ਕਰਨਾ ਅਤੇ ਉਨ੍ਹਾਂ ਕਾਰਪੋਰੇਸ਼ਨਾਂ ਵਿਰੁੱਧ ਮੁਕੱਦਮਾ ਕਰਨਾ ਸ਼ਾਮਲ ਹੈ।’’
ਦੱਸਣਾ ਬਣਦਾ ਹੈ ਕਿ, ਚੰਡੀਗੜ੍ਹ ’ਚ ਜਨਮੀ 54 ਸਾਲਾ ਢਿੱਲੋਂ ਆਪਣੇ ਮਾਤਾ-ਪਿਤਾ ਨਾਲ ਬਚਪਨ ’ਚ ਹੀ ਅਮਰੀਕਾ ਚਲੀ ਗਈ ਸੀ। 2016 ਵਿੱਚ ਉਹ ਕਲੀਵਲੈਂਡ ਵਿੱਚ GOP ਸੰਮੇਲਨ ਦੇ ਮੰਚ ’ਤੇ ਪੁੱਜਣ ਵਾਲੀਪਹਿਲੀ ਭਾਰਤੀ-ਅਮਰੀਕੀ ਸੀ।