ਜਾਰਜੀਆ, 29 ਜਨਵਰੀ 2024 -ਅਮਰੀਕਾ ਦੇ ਜਾਰਜੀਆ ‘ਚ 25 ਸਾਲਾ ਭਾਰਤੀ ਵਿਦਿਆਰਥੀ ਦਾ ਹਥੌੜੇ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਹੈ। ਵਿਦਿਆਰਥੀ ਦੀ ਪਛਾਣ ਵਿਵੇਕ ਸੈਣੀ ਵਜੋਂ ਹੋਈ ਹੈ, ਜੋ ਇੱਕ ਸਟੋਰ ਵਿਚ ਪਾਰਟ ਟਾਈਮ ਜੌਬ ਕਰਦਾ ਸੀ। ਇਸ ਖੌਫਨਾਕ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ।
ਦਰਅਸਲ, ਮ੍ਰਿਤਕ ਵਿਦਿਆਰਥੀ ਦੀ ਗਲਤੀ ਇਹ ਸੀ ਕਿ ਉਸਨੇ ਇੱਕ ਵਿਅਕਤੀ ਨੂੰ ਸਟੋਰ ਦੇ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਸੀ, ਕਿਉਂਕਿ ਬਾਹਰ ਬਹੁਤ ਠੰਡ ਸੀ, ਇਸ ਲਈ ਉਸਨੇ ਮਦਦ ਕਰਨ ਬਾਰੇ ਸੋਚਿਆ ਪਰ ਕਦੇ ਨਹੀਂ ਸੋਚਿਆ ਕਿ ਇਹ ਵਿਅਕਤੀ ਵਿਦਿਆਰਥੀ ‘ਤੇ ਇੰਨਾ ਭਾਰੀ ਹੋਵੇਗਾ। ਜਿਸ ਵਿਅਕਤੀ ਨੂੰ ਵਿਦਿਆਰਥੀ ਨੇ ਸਟੋਰ ਵਿਚ ਪਣਾਅ ਦਿੱਤੀ ਸੀ, ਉਸਨੇ ਹੀ ਵਿਦਿਆਰਥੀ ਤੇ ਹਮਲਾ ਕਰਕੇ ਉਹਨੂੰ ਮੌਤ ਦੀ ਘਾਟ ਉਤਾਰ ਦਿੱਤਾ।