ਨਵੀਂ ਦਿੱਲੀ, 27 ਜਨਵਰੀ – ਭਾਰਤੀ ਟੀਮ ਦੇ ਆਲਰਾਊਂਡਰ ਕਰੁਣਾਲ ਪੰਡਯਾ ਦਾ ਟਵਿਟਰ ਅਕਾਊਂਟ ਹੈਕ ਹੋ ਗਿਆ ਹੈ। ਕਰੁਣਾਲ ਦਾ ਅਕਾਊਂਟ ਹੈਕ ਹੋਣ ਤੋਂ ਬਾਅਦ ਇਸ ਨੂੰ ਵੇਚਣ ਦਾ ਦਾਅਵਾ ਕੀਤਾ ਗਿਆ ਅਤੇ ਨਾਲ ਹੀ ਕ੍ਰਿਪਟੋਕਰੰਸੀ ਭੇਜਣ ਲਈ ਵੀ ਕਿਹਾ ਗਿਆ। ਇਹੀ ਨਹੀਂ ਹੈਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਭੱਦੀਆਂ ਟਿੱਪਣੀਆਂ ਵੀ ਕੀਤੀਆਂ। ਹਾਲਾਂਕਿ ਇਸ ਨੂੰ ਲੈ ਕੇ ਕ੍ਰਿਕਟਰ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਹੈਕਰ ਨੇ ਸਵੇਰੇ 7 ਵੱਜ ਕੇ 31 ਮਿੰਟ ਦੇ ਕਰੀਬ ਕ੍ਰਿਕਟਰ ਦੇ ਅਕਾਊਂਟ ਤੋਂ ਇੱਕ ਟਵੀਟ ਨੂੰ ਰੀਟਵੀਟ ਕੀਤਾ ਗਿਆ, ਜਿਸ ਵਿੱਚ ਕਰੁਣਾਲ ਦਾ ਧੰਨਵਾਦ ਕੀਤਾ ਗਿਆ ਸੀ। ਇਸ ਤੋਂ ਬਾਅਦ ਕਈ ਟਵੀਟ ਕੀਤੇ ਗਏ। ਮੰਨਿਆ ਜਾ ਰਿਹਾ ਹੈ ਕਿ ਕਿਸੇ ਬਿਟਕੋਇਨ ਸਕੈਮਰ ਨੇ ਉਨ੍ਹਾਂ ਦਾ ਅਕਾਊਂਟ ਹੈਕ ਕੀਤਾ ਹੈ। ਅਜਿਹੇ ਸਕੈਮਰਸ ਲਗਾਤਾਰ ਮਸ਼ਹੂਰ ਲੋਕਾਂ ਦੇ ਟਵਿਟਰ ਅਕਾਊਂਟ ਹੈਕ ਕਰ ਰਹੇ ਹਨ।