ਮੁੰਬਈ, 25 ਜਨਵਰੀ – ਮੁੰਬਈ ਦੇ ਗੋਰੇਗਾਂਵ ਇਲਾਕੇ ਵਿਚ ਇਕ ਉਦਯੋਗਿਕ ਕੰਪਲੈਕਸ ਵਿਚ ਭਿਆਨਕ ਅੱਗ ਲੱਗ ਗਈ, ਜਿਸ ਤੇ ਅੱਜ ਸਵੇਰੇ ਲੱਗਭਗ 13 ਘੰਟੇ ਮਗਰੋਂ ਕਾਬੂ ਪਾ ਲਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਮ ਮੰਦਰ ਰੇਲਵੇ ਸਟੇ੪ਨ ਦੇ ਕੋਲ ਇੰਡਸਟਰੀਅਲ ਕੰਪਲੈਕਸ ਵਿੱਚ ਬੀਤੀ ਰਾਤ ਕਰੀਬ 8 ਵਜੇ ਲੱਗੀ ਅੱਗ ਵਿਚ 25 ਸਾਲਾ ਇਕ ਵਿਅਕਤੀ 10 ਤੋਂ 15 ੮ੀਸਦੀ ਸੜ ਗਿਆ।
ਅਧਿਕਾਰੀ ਨੇ ਦੱਸਿਆ ਕਿ ਉਸ ੯ ਜੋਗੇ੪ਵਰੀ ਵਿਚ ਨਗਰ ਨਿਗਮ ਵਲੋਂ ਸੰਚਾਲਿਤ ਟਰਾਮਾ ਕੇਅਰ ਹਸਪਤਾਲ ਵਿਚ ਦਾ੫ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਹੈ। ਅੱਗ ਅਤੇ ਧੂੰਏਂ ਕਾਰਨ ਮ੍ਰਿਣਾਲ ਗੋਰੇਰ ਫਲਾਈਓਵਰ ਅਤੇ ਨੇੜੇ ਦੇ ਰਾਮ ਮੰਦਰ ਰੇਲਵੇ ਸਟੇ੪ਨ ਵਲੋਂ ਜਾਣ ਵਾਲੀ ਸੜਕ ੯ ਕੁਝ ਸਮੇਂ ਲਈ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ।