ਲੁਧਿਆਣਾ 17 ਜਨਵਰੀ 2024 : ਫੋਕਲ ਪੁਆਇੰਟ ਫੇਜ਼-5 ਵਿੱਚ ਦੇਰ ਰਾਤ ਇੱਕ ਜੋੜੇ ਦੀ ਸ਼ੱਕੀ ਹਾਲਾਤਾਂ ਘਰ ਵਿੱਚ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਕਮਰੇ ਵਿੱਚ ਇੱਕ ਬੱਠਲ ਵਿੱਚ ਕੋਲੇ ਦੀ ਰਾਖ ਪਈ ਹੋਈ ਮਿਲੀ । ਜਿਸ ਕੋਲੇ ਦੇ ਧੂੰਏ ਨਾਲ ਪਤੀ-ਪਤਨੀ ਦੀ ਦਮ ਘੁੱਟਣ ਨਾਲ ਮੌਤ ਹੋਈ ਹੈ। ਮ੍ਰਿਤਕਾਂ ਦੀ ਪਛਾਣ ਕਰਨਾ (40) ਅਤੇ ਕਮਲਾ (38) ਵਜੋਂ ਹੋਈ ਹੈ। ਉਨ੍ਹਾਂ ਦੇ ਕੋਈ ਬੱਚਾ ਨਹੀਂ ਹੈ। ਦੋਵੇਂ ਨੇਪਾਲ ਦੇ ਰਹਿਣ ਵਾਲੇ ਸਨ। ਥਾਣਾ ਫੋਕਲ ਪੁਆਇੰਟ ਅਧੀਨ ਆਉਂਦੀ ਢੰਡਾਰੀ ਪੁਲਸ ਚੌਕੀ ਦੇ ਮੁਲਾਜ਼ਮਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ।