ਅੰਮ੍ਰਿਤਸਰ , 14 ਸਤੰਬਰ , 2021-ਸਾਬਕਾ ਕੈਬਨਿਟ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਅੱਜ ਜੱਲ੍ਹਿਆਂਵਾਲਾ ਬਾਗ਼ ਪਹੁੰਚੇ, ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਜੱਲ੍ਹਿਆਂਵਾਲਾ ਬਾਗ਼ ਦਾ ਨਵਾਂ ਰੂਪ ਵੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ । ਉਨ੍ਹਾਂ ਕਿਹਾ ਕਿ ਨਵੀਕਰਨ ਦੇ ਨਾਮ ’ਤੇ ਵਿਰਾਸਤ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਇਸ ਬਾਬਤ ਇੱਕ ਚਿੱਠੀ ਜਲ੍ਹਿਆਂਵਾਲਾ ਬਾਗ ਟਰੱਸਟ ਦੇ ਮੁਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਲਿਖੀ ਹੈ ਜਿਸ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਤੋਂ ਇਹ ਪੁੱਛਿਆ ਹੈ ਕਿ ਦੇਸ਼ ਦਾ ਮੌਜੂਦਾ ਪ੍ਰਧਾਨ ਮੰਤਰੀ ਜੱਲ੍ਹਿਆਂਵਾਲਾ ਬਾਗ਼ ਦਾ ਮੁਖੀ ਹੁੰਦਾ ਹੈ ਅਤੇ ਮੁਖੀ ਤੋਂ ਇਲਾਵਾ ਜਿਹੜੇ ਵੀ ਮੈਂਬਰ ਹੁਣ ਤਕ ਜਲ੍ਹਿਆਂਵਾਲਾ ਬਾਗ ਕਮੇਟੀ ਦੇ ਬਣਾਏ ਗਏ,ਜਿਨ੍ਹਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਅਤੇ ਹੋਰ ਵੱਡੇ ਨਾਮ ਸ਼ਾਮਿਲ ਹਨ। ਉਹਨਾਂ ਪੁੱਛਿਆ ਕਿ ਜਿਸ ਸਮੇਂ ਵਿਚ ਜੱਲ੍ਹਿਆਂਵਾਲਾ ਬਾਗ਼ ਦਾ ਨਵੀਂਕਰਨ ਹੋ ਰਿਹਾ ਸੀ ,ਉਨ੍ਹਾਂ ਵਿੱਚੋਂ ਉਸ ਨੂੰ ਵੇਖਣ ਲਈ ਕੋਈ ਇਥੇ ਪਹੁੰਚਿਆ? ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਅੰਮ੍ਰਿਤਸਰ ਸ਼ਹਿਰ ਵਿੱਚ ਭਾਰੀ ਮੀਂਹ ਪੈ ਰਿਹਾ ਸੀ ਜਿਸ ਵਿੱਚ ਪੂਰਾ ਜੱਲ੍ਹਿਆਂਵਾਲਾ ਬਾਗ਼ ਇੱਕ ਦਰਿਆ ਦਾ ਰੂਪ ਧਾਰਨ ਕਰ ਚੁੱਕਾ ਸੀ । ਸਵਾਲ ਚੁੱਕਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ 20 ਕਰੋੜ ਦੀ ਲਾਗਤ ਨਾਲ ਜਲ੍ਹਿਆਂਵਾਲਾ ਬਾਗ ਦਾ ਨਵੀਕਰਨ ਕੀਤਾ ਗਿਆ ਹੈ ਤਾਂ ਜਲ੍ਹਿਆਂਵਾਲਾ ਬਾਗ ਦੇ ਇਹ ਹਾਲਾਤ ਕਿਉਂ ਹਨ ਇਸ ਦਾ ਇਕ ਵ੍ਹਾਈਟ ਪੇਪਰ ਜਨਤਾ ਲਈ ਨਸ਼ਰ ਹੋਣਾ ਚਾਹੀਦਾ ਹੈ
ਜਲ੍ਹਿਆਂਵਾਲੇ ਬਾਗ਼ ਦਿ ਐਂਟਰੈਂਸ ਦੀ ਗੱਲ ਕਰਦੇ ਹੋਏ ਲਕਸ਼ਮੀਕਾਂਤਾ ਚਾਵਲਾ ਨੇ ਕਿਹਾ ਕਿ ਪਹਿਲਾਂ ਤੰਗ ਗਲੀ ਵਿੱਚੋਂ ਜਲ੍ਹਿਆਂਵਾਲੇ ਬਾਗ਼ ਦੇ ਅੰਦਰ ਦਾਖ਼ਲ ਹੁੰਦੇ ਵਕਤ ਹਰ ਵਿਅਕਤੀ ਨੂੰ ਇਹ ਮਹਿਸੂਸ ਹੁੰਦਾ ਸੀ ਕੀ ਉਹ ਕਿਸੇ ਸ਼ਹੀਦਾਂ ਦੀ ਸਥਲੀ ਦੇ ਵਿਚ ਆ ਰਿਹਾ ਹੈ ਜਦ ਕਿ ਹੁਣ ਲੋਕ ਉਥੇ ਖਡ਼੍ਹੇ ਹੋ ਕੇ ਸੈਲਫੀ ਖਿਚਵਾ ਰਹੇ ਹਨ ਅਤੇ ਸ਼ਹੀਦਾਂ ਪ੍ਰਤੀ ਭਾਵਨਾ ਖ਼ਤਮ ਹੁੰਦੀ ਦਿਖ ਰਹੀ ਹੈ lਸ਼ਹੀਦੀ ਜੋਤ ਦੇ ਬਾਰੇ ਗਲਤ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿਸ ਅਸਥਾਨ ਅੰਦਰ ਦਾਖ਼ਲ ਹੋਣ ਤੋਂ ਬਾਅਦ ਜਿਸ ਅਸਥਾਨ ਤੇ ਸ਼ਹੀਦੀ ਜੋਤ ਸੀ ਉਸ ਨੂੰ ਵੇਖ ਕੇ ਵਿਅਕਤੀ ਸ਼ਹੀਦੀ ਸਾਕੇ ਦੀ ਯਾਦ ਆਪਣੇ ਮਨ ਵਿੱਚ ਵਸਾ ਕੇ ਜਲ੍ਹਿਆਂਵਾਲੇ ਬਾਗ ਦੇ ਦਰਸ਼ਨ ਕਰਨ ਆਉਂਦਾ ਸੀ ,ਜਦਕਿ ਹੁਣ ਇਹ ਇਕ ਦਰਸ਼ਨ ਸਥਲੀ ਘੱਟ ਅਤੇ ਸੈਰਗਾਹ ਜ਼ਿਆਦਾ ਲੱਗ ਰਹੀ ਹੈ
ਲਕਸ਼ਮੀਕਾਂਤਾ ਚਾਵਲਾ ਨੇ ਕਿਹਾ ਕਿ ਇੱਥੇ ਉਸ ਵੇਲੇ ਦੇ ਸ਼ਹੀਦ ਬੁੱਗਾ ਮੱਲ ਅਤੇ ਰਤਨ ਚੰਦ ਦੀ ਤਸਵੀਰ ਵੀ ਲੱਗੀ ਹੋਈ ਸੀ ਜੋ ਕਿ ਹਟਾ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਇੱਥੇ ਪਹੁੰਚ ਰਹੇ ਵਿਅਕਤੀ ਲਈ ਵਿਅਕਤੀ ਕਦੇ ਵੀ ਇਹ ਨਹੀਂ ਜਾਣ ਸਕੇਗਾ ਕਿ ਇੱਥੇ ਸ਼ਹੀਦਾਂ ਨੇ ਆਪਣੀ ਕੁਰਬਾਨੀ ਕਿਸ ਤਰ੍ਹਾਂ ਦਿੱਤੀ ਸੀ। ਸ਼ਹੀਦੀ ਖੂਹ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਜਦਕਿ ਪਹਿਲੇ ਲੋਕ ਇਸ ਦੇ ਦਰਸ਼ਨ ਕਰ ਕੇ ਉਸ ਸ਼ਹੀਦੀ ਸਾਕੇ ਨੂੰ ਯਾਦ ਕਰਦੇ ਸਨ ਅਤੇ ਉਨ੍ਹਾਂ ਦਾ ਮਨ ਸ਼ਹੀਦਾਂ ਦੀ ਯਾਦ ਨਾਲ ਭਰ ਜਾਂਦਾ ਸੀ ।
ਅਖੀਰ ਵਿਚ ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਇਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਆਪਣੀ ਭਿੱਜੀ ਹੋਈ ਚਿੱਠੀ ਵਿੱਚ ਲਿਖਿਆ ਵੀ ਹੈl