ਚੰਡੀਗੜ੍ਹ, 5 ਜਨਵਰੀ, 2024: ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਨਜਾਇਜ਼ ਮਾਇਨਿੰਗ ਮਾਮਲੇ ਵਿਚ ਇਨੈਲੋ ਦੇ ਸਾਬਕਾ ਐਮ ਐਲ ਏ ਦਿਲਬਾਗ ਸਿੰਘ ਦੇ ਘਰ ਈ ਡੀ ਵੱਲੋਂ ਅੱਜ ਦੂਜੇ ਦਿਨ ਵੀ ਤਲਾਸ਼ੀ ਮੁਹਿੰਮ ਜਾਰੀ ਰੱਖੀ ਗਈ। ਉਹਨਾਂ ਦੇ ਘਰੋਂ 5 ਕਰੋੜ ਰੁਪਏ ਨਗਦ, ਨਜ਼ਾਇਜ਼ ਵਿਦੇਸ਼ੀ ਹਥਿਆਰ ਤੇ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।