ਕੈਨੇਡਾ, 19 ਸਤੰਬਰ – ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਪਿੰਦਰ ਸਿੰਘ ਸਿੱਧੂ ਵਜੋਂ ਹੋਈ ਹੈ। ਉਹ ਪਟਿਆਲਾ ਦੇ ਪਿੰਡ ਸਾਗਰਾ ਦਾ ਰਹਿਣ ਵਾਲਾ ਸੀ। ਗੁਰਪਿੰਦਰ ਜਨਮ ਦਿਨ ਵਾਲੇ ਦਿਨ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਟਰਾਲੇ ਤੇ ਜਾ ਰਿਹਾ ਸੀ ਕਿ ਅਚਾਨਕ ਉਸਦੀ ਤੇਲ ਨਾਲ ਭਰੇ ਟੈਂਕਰ ਨਾਲ ਟੱਕਰ ਹੋ ਗਈ ਤੇ ਟੱਕਰ ਦੇ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਮ੍ਰਿਤਕ ਗੁਰਪਿੰਦਰ ਸਿੰਘ ਸਿੱਧੂ 2017 ਵਿਚ ਕੈਨੇਡਾ ਗਿਆ ਸੀ। ਉਹ ਇਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਵਿਦੇਸ਼ ਗਿਆ ਸੀ ਤੇ ਹੁਣ ਵਰਕ ਪਰਮਿਟ ਤੇ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ।