ਕੋਟਕਪੂਰਾ 28 ਦਸੰਬਰ – : ਪਿਛਲੇ ਕੁਝ ਦਿਨਾਂ ਤੋਂ ਕੋਟਕਪੂਰਾ ਵਿਖੇ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਲੈਂ ਕੇ ਅੱਜ ਕੋਟਕਪੂਰਾ ਦੇ ਵਪਾਰੀਆਂ ਵੱਲੋਂ ਕੋਟਕਪੂਰਾ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ ਹੈ।ਕੋਟਕਪੂਰਾ ਦੇ ਬਜ਼ਾਰ ਵਿੱਚਦੁਕਾਨਦਾਰਾਂ ਅਤੇ ਵਪਾਰੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਸ਼ਹਿਰ ਵਿੱਚ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ, ਨਸ਼ਾ ਤਸਕਰੀ, ਗੈਂਗਸਟਾਰਾਂ ਦੇ ਖੌਫ ਅਤੇ ਨਸ਼ਿਆਂ ਦੇ ਕੋਹੜ ਖ਼ਿਲਾਫ਼ ਲੋਕਾਂ ਵਿੱਚ ਏਨਾ ਗੁੱਸਾ ਸੀ ਕਿ ਚੈਂਬਰ ਆਫ਼ ਕਾਮਰਸ ਦੀ ਅਪੀਲ ’ਤੇ ਸਾਰੇ ਬਾਜ਼ਾਰ ਬੰਦ ਹਨ। ਇਸ ਬੰਦ ਨੂੰ ਸ਼ਹਿਰ ਦੀਆਂ ਵੱਖ- ਵੱਖ ਵਪਾਰਿਕ, ਧਾਰਮਿਕ, ਸਮਾਜਿਕ, ਕਿਸਾਨ ਅਤੇ ਗੈਰ-ਸਿਆਸੀ ਜਥੇਬੰਦੀਆਂ ਦੇ ਨਾਲ-ਨਾਲ ਸਿਆਸੀ ਜਥੇਬੰਦੀਆਂ ਨੇ ਵੀ ਆਪਣਾ ਸਹਿਯੋਗ ਦਿੱਤਾ। ਬੁੱਧਵਾਰ ਨੂੰ ਵੱਖ-ਵੱਖ ਸ਼ਹਿਰ ਦੀਆਂ ਸਮਾਜਿਕ, ਧਾਰਮਿਕ, ਵਪਾਰਕ, ਕਿਸਾਨ ਅਤੇ ਸਿਆਸੀ ਜਥੇਬੰਦੀਆਂ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਸੀ ਕਿ ਅੱਜ ਪੂਰੇ ਸ਼ਹਿਰ ਦੇ ਸਾਰੇ ਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹਿਣਗੇ।