ਸਰੀ, 28 ਦਸੰਬਰ 2023 : ਕੈਨੇਡਾ ‘ਚ ਪਾਰਲੀਮੈਂਟ ਚੋਣਾਂ ਨੂੰ ਲੈ ਕੇ ਵੱਖ -ਵੱਖ ਸਿਆਸੀ ਧਿਰਾਂ ਨੇ ਚੋਣ ਸਰਗਰਮੀਆਂ ਸੁਰੂ ਕਰ ਦਿੱਤੀਆਂ ਹਨ ਤੇ ਪੰਜਾਬੀਆਂ ਦੀ ਆਬਾਦੀ ਨਾਲ ਸਬੰਧਤ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਹਲਕੇ ਸਰੀ ਨਿਊਟਨ ਤੋਂ ਇਸ ਵਾਰ ਮੁੜ ਉੱਘੇ ਪੱਤਰਕਾਰ ਤੇ ਚਿੰਤਕ ਹਰਜੀਤ ਗਿੱਲ ਨੇ ਚੋਣ ਮੈਦਾਨ ‘ਚ ਨਿੱਤਰਨ ਦਾ ਫੈਸਲਾ ਲਿਆ l
ਉਨ੍ਹਾਂ ਇਹ ਫੈਸਲਾ ਹਲਕੇ ਦੇ ਲੋਕਾਂ ‘ਚ ਚੱਲ ਰਹੀਆਂ ਕਿਆਸਰਾਈਆਂ ਦੇ ਚੱਲਦਿਆਂ ਲੈਂਦਿਆਂ ਚੋਣ ਲੜਨ ਐਲਾਨ ਕਰ ਦਿੱਤਾ l ਗਿੱਲ ਨੇ ਇਸ ਹਲਕੇ ਤੋਂ ਕੰਜਰੇਟਿਵ ਪਾਰਟੀ ਵਲੋਂ ਆਪਣਾ ਨਾਂਅ ਪੇਸ਼ ਕਰਦਿਆਂ ਇਸ ਤੋਂ ਪਹਿਲਾਂ ਨੌਮੀਨੇਸ਼ਨ ਲਈ ਸਹਿਯੋਗ ਮੰਗਿਆ l ਇਥੇ ਜਿਕਰਯੋਗ ਹੈ ਕਿ ਹਰਜੀਤ ਗਿੱਲ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ‘ਚ ਰਹਿ ਕੇ ਪੰਜਾਬੀਆਂ ਸਮੇਤ ਇਥੋਂ ਦੇ ਲੋਕਾਂ ਦੀਆਂ ਮੰਗਾਂ ਤੇ ਮੁੱਦਿਆਂ ਨੂੰ ਸਰਕਾਰਾਂ ਤੱਕ ਪਹੁੰਚਾਉਣ ਦੇ ਨਾਲ -ਨਾਲ ਉਨ੍ਹਾਂ ਦੇ ਹੱਲ ਲਈ ਗੰਭੀਰਤਾ ਦਿਖਾਉਂਦੇ ਆ ਰਹੇ l ਗਿੱਲ ਇਕ ਚਿੰਤਕ ਤੇ ਸਮਾਜ ਸੇਵੀ ਸ਼ਖ਼ਸੀਅਤ ਵਜੋਂ ਵੀ ਸੇਵਾਵਾਂ ਨਿਭਾਉਂਦੇ ਆ ਰਹੇ ਹਨ ਤੇ ਇਥੋਂ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਤਿੱਖੀ ਪਕੜ ਰੱਖਦੇ ਹਨ ਤੇ ਇਥੋਂ ਦੇ ਮਸਲਿਆਂ ਦੇ ਨਾਲ ਨਾਲ ਪੰਜਾਬ ਨਾਲ ਜੁੜੇ ਲੋਕ ਮੁੱਦਿਆਂ ਨੂੰ ਵੀ ਗੰਭੀਰਤਾ ਨਾਲ ਇਥੋਂ ਦੇ ਪੰਜਾਬੀ ਭਾਈਚਾਰੇ ‘ਚ ਉੱਠਾ ਕੇ ਉਥੇ ਬਣਦੀਆਂ ਲੋਕ ਲਹਿਰਾਂ ‘ਚ ਯੋਗਦਾਨ ਪਾਉਂਦੇ ਆ ਰਹੇ ਹਨ l
ਗਿੱਲ ਦੇ ਚੋਣ ਮੈਦਾਨ ਉਤਰਨ ਦੇ ਫ਼ੈਸਲੇ ਨਾਲ ਇਥੋਂ ਦੇ ਪੰਜਾਬੀ ਭਾਈਚਾਰੇ ਦੇ ਨਾਲ ਪੰਜਾਬ ਵਸਦੇ ਭਾਈਚਾਰੇ ਤੇ ਉਨ੍ਹਾਂ ਦੇ ਪਿੰਡ ਮਕਸ਼ੂਦੜਾ ਦੇ ਲੋਕਾਂ ‘ਚ ਵੀ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ l ਇਥੇ ਜਿਕਰਯੋਗ ਹੈ ਕਿ ਸ. ਗਿੱਲ ਦੇ ਵੱਡੇ ਭਰਾ ਡਾ. ਬਲਜੀਤ ਸਿੰਘ ਗਿੱਲ, ਕੈਨੇਡਾ ਵਿਖੇ ਯੂਨੀਵਰਸਿਟੀ ਆਫ਼ ਸਸਕਕੈਚਵਨ ਦੇ ਵਾਈਸ ਪ੍ਰਧਾਨ ਹਨ l