ਚੰਡੀਗੜ੍ਹ, 27 ਦਸੰਬਰ 2023: ਪੰਜਾਬ ਕਾਡਰ ਦੇ ਸੀਨੀਅਰ ਆਈਏਐਸ ਅਫਸਰ ਵਿਜੇ ਕੁਮਾਰ ਸਿੰਘ (VK Singh) ਦੇ ਸੀਐਮ ਭਗਵੰਤ ਮਾਨ ਦੇ ਪ੍ਰਿੰਸੀਪਲ ਸੈਕਟਰੀ ਬਣਨ ਦੇ ਅਸਾਰ ਹਨ। ਦੱਸ ਦਈਏ ਕਿ, ਵੀ.ਕੇ ਸਿੰਘ ਦੀ ਪੰਜਾਬ ਵਾਪਸੀ ਨੇ ਅਫ਼ਸਰਸ਼ਾਹੀ ਵਿੱਚ ਚਰਚਾ ਛੇੜ ਦਿੱਤੀ ਹੈ। ਪੰਜਾਬ ਸਰਕਾਰ ਨੇ ਉਨ੍ਹਾਂ ਦੀ ਵਾਪਸੀ ਲਈ ਕੇਂਦਰ ਨੂੰ ਬੇਨਤੀ ਕੀਤੀ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਸਵੀਕਾਰ ਕਰ ਲਿਆ ਹੈ। ਵੀਕੇ ਸਿੰਘ ਨੂੰ ਪੰਜਾਬ ਵਿੱਚ ਪ੍ਰਿੰਸੀਪਲ ਸੈਕਟਰੀ ਦਾ ਅਹਿਮ ਅਹੁਦਾ ਮਿਲਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ, ਵੀਕੇ ਸਿੰਘ ਦੇ ਸੀਐਮ ਭਗਵੰਤ ਮਾਨ ਦੇ ਪ੍ਰਿੰਸੀਪਲ ਸੈਕਟਰੀ ਬਣਨ ਦੇ ਅਸਾਰ ਹਨ।