ਚੰਡੀਗੜ੍ਹ : ਤਾਜਾ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ 3000 ਤੋਂ ਵੱਧ ਡਾਕਟਰ ਅੱਜ ਹੜਤਾਲ ‘ਤੇ ਰਹਿਣਗੇ ਜਿਸ ਕਾਰਨ ਕੰਮਕਾਰ ਪ੍ਰਭਾਵਤ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਦੌਰਾਨ ਸਿਰਫ਼ ਐਮਰਜੈਂਸੀ ਸੇਵਾਵਾਂ ਬਹਾਲ ਰਹਿਣਗੀਆਂ ਜਦੋਂਕਿ ਹਸਪਤਾਲਾਂ ਵਿੱਚ ਓਪੀਡੀ ਬੰਦ ਰਹੇਗੀ ਅਤੇ ਡਾਕਟਰ ਮਰੀਜ਼ਾਂ ਦੀ ਜਾਂਚ ਨਹੀਂ ਕਰਨਗੇ।
ਸਿਰਫ਼ ਐਮਰਜੈਂਸੀ, ਟਰੌਮਾ ਸੈਂਟਰ ਅਤੇ ਪੋਸਟ ਮਾਰਟਮ ਹਾਊਸ ਹੀ ਕੰਮ ਕਰਨਗੇ। ਹਰਿਆਣਾ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਐਚ.ਸੀ.ਐਮ.ਐਸ.ਏ.) ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 28 ਦਸੰਬਰ ਨੂੰ ਆਮ ਵਾਂਗ ਕੰਮ ਕਰਨਗੇ ਪਰ ਇਸ ਤੋਂ ਬਾਅਦ 29 ਦਸੰਬਰ ਤੋਂ ਮੁਕੰਮਲ ਹੜਤਾਲ ਕੀਤੀ ਜਾਵੇਗੀ।
ਸਪੈਸ਼ਲਿਸਟ ਡਾਕਟਰਾਂ ਲਈ ਵੱਖਰਾ ਕੇਡਰ ਬਣਾਉਣ, ਪੀਜੀ ਕਰਦੇ ਸਮੇਂ 1-1 ਕਰੋੜ ਰੁਪਏ ਦੇ ਦੋ ਬਾਂਡ ਭਰਨ ਦੇ ਨਿਯਮ ਨੂੰ ਵਧਾ ਕੇ 50 ਲੱਖ ਰੁਪਏ ਕਰਨ, ਸੀਨੀਅਰ ਮੈਡੀਕਲ ਅਫਸਰਾਂ ਦੀ ਸਿੱਧੀ ਦੀ ਬਜਾਏ ਤਰੱਕੀ ਰਾਹੀਂ ਚੋਣ ਕਰਨ ਵਰਗੀਆਂ ਮੰਗਾਂ ਨੂੰ ਲੈ ਕੇ ਡਾਕਟਰ ਲੰਬੇ ਸਮੇਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ